ਕੰਗਨਾ ਰਣੌਤ ਮਾਣਹਾਣੀ ਮਾਮਲੇ ’ਚ ਅਗਲੀ ਪੇਸ਼ੀ 25 ਮਾਰਚ ਨੂੰ
ਬਠਿੰਡਾ, 9 ਮਾਰਚ (ਏ.ਐਨ.ਆਈ.)- ਬਜ਼ੁਰਗ ਕਿਸਾਨ ਮਹਿੰਦਰ ਕੌਰ ਦੇ ਵਕੀਲ ਰਘਵੀਰ ਸਿੰਘ ਬੇਨੀਵਾਲ ਨੇ ਕੰਗਨਾ ਰਣੌਤ ਮਾਣਹਾਨੀ ਮਾਮਲੇ 'ਤੇ ਕਿਹਾ, "ਕੰਗਨਾ ਰਣੌਤ ਮਾਣਹਾਨੀ ਮਾਮਲੇ ’ਚ ਸਬੂਤ ਪੇਸ਼ ਕਰਨ ਦਾ ਸਮਾਂ ਤੈਅ ਕੀਤਾ ਗਿਆ ਸੀ ਅਤੇ ਅਦਾਲਤ ’ਚ ਦੋ ਗਵਾਹ ਪੇਸ਼ ਵੀ ਕੀਤੇ ਗਏ ਸਨ - ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਸੁਰਜੀਤ ਸਿੰਘ ਫੂਲ ਅਤੇ ਇਕ ਹੋਰ ਕਿਸਾਨ ਆਗੂ ਸ. ਜਸਵੀਰ ਸਿੰਘ। ਦੋਵਾਂ ਗਵਾਹਾਂ ਤੋਂ ਜਿਰ੍ਹਾ ਕੀਤੀ ਜਾਣੀ ਸੀ, ਪਰ ਕਾਨੂੰਨੀ ਮੀਟਿੰਗਾਂ ਅਤੇ ਜੱਜ ਦੇ ਅਦਾਲਤ ’ਚ ਆਉਣ ਕਾਰਨ ਅੱਜ ਕੋਈ ਸਬੂਤ ਪੇਸ਼ ਨਹੀਂ ਕੀਤਾ ਜਾ ਸਕਿਆ। ਅਦਾਲਤ ਨੇ ਅਗਲੀ ਤਰੀਕ 25 ਮਾਰਚ ਨਿਰਧਾਰਤ ਕੀਤੀ ਹੈ।"
;
;
;
;
;
;
;
;