ਪੱਛਮੀ ਏਸ਼ੀਆ ਵਿਚਲੇ ਤਣਾਅ ਕਾਰਨ ਸਾਡੀ ਆਰਥਿਕਤਾ ਨੂੰ ਹੋਵੇਗਾ ਵੱਡਾ ਨੁਕਸਾਨ- ਰਾਹੁਲ ਗਾਂਧੀ
ਨਵੀਂ ਦਿੱਲੀ, 9 ਮਾਰਚ (ਏਐਨਆਈ)-ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪੱਛਮੀ ਏਸ਼ੀਆ ਵਿਚਾਲੇ ਤਣਾਅ ਨੂੰ ਲੈ ਕੇ ਸਰਕਾਰ ਦੀ ਚੁੱਪੀ ਉਤੇ ਭਾਜਪਾ ਨੂੰ ਲੰਮੇ ਹੱਥੀਂ ਲਿਆ ਹੈ। ਰਾਹੁਲ ਗਾਂਧੀ ਨੇ ਕਿਹਾ, "ਪੱਛਮੀ ਏਸ਼ੀਆ ਵਿਚ ਜੋ ਕੁਝ ਹੋ ਰਿਹਾ ਹੈ, ਉਸ ਨਾਲ ਬਹੁਤ ਵੱਡਾ ਵਿੱਤੀ ਨੁਕਸਾਨ ਹੋਣ ਵਾਲਾ ਹੈ। ਇਸ ਨਾਲ ਸਾਡੀ ਆਰਥਿਕਤਾ ਨੂੰ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਹੈ। ਤਾਂ ਇਸ 'ਤੇ ਚਰਚਾ ਕਰਨ ਵਿਚ ਕੀ ਸਮੱਸਿਆ ਹੈ? ਇਹ ਸਾਡੀ ਮੰਗ ਸੀ, ਅਤੇ ਫਿਰ ਅਸੀਂ ਹੋਰ ਮੁੱਦਿਆਂ 'ਤੇ ਚਰਚਾ ਕਰਾਂਗੇ। ਕੀ ਪੱਛਮੀ ਏਸ਼ੀਆ ਮੁੱਦਾ ਮਹੱਤਵਪੂਰਨ ਨਹੀਂ ਹੈ? ਇਹ ਇਕ ਜਨਤਕ ਮੁੱਦਾ ਹੈ, ਇਸ ਲਈ ਅਸੀਂ ਇਸ 'ਤੇ ਚਰਚਾ ਕਰਨਾ ਚਾਹੁੰਦੇ ਹਾਂ।"
;
;
;
;
;
;
;
;