JALANDHAR WEATHER

ਸਕੂਟਰੀ ਚੋਰੀ ਕਰਨ ਦੇ ਮਾਮਲੇ ਵਿਚ ਇਕ ਲੜਕੀ ਸਣੇ 2 ਕਾਬੂ

ਕਪੂਰਥਲਾ, 27 ਫਰਵਰੀ (ਅਮਨਜੋਤ ਸਿੰਘ ਵਾਲੀਆ)- ਸ਼ਹਿਰ ਵਿਚ ਆਏ ਦਿਨ ਹੋ ਰਹੀਆਂ ਚੋਰੀਆਂ ਨੂੰ ਵੇਖਦੇ ਹੋਏ ਲੋਕ ਵੀ ਹੁਣ ਸੁਚੇਤ ਹੋਣ ਲੱਗ ਪਏ ਹਨ। ਅੱਜ ਰਾਤ ਸਮੇਂ ਮਾਲ ਰੋਡ ਉਤੇ ਜਗਜੀਤ ਕਲੱਬ ਨੇੜੇ ਇਕ ਮੁੰਡੇ ਅਤੇ ਇਕ ਕੁੜੀ ਨੂੰ ਲੋਕਾਂ ਨੇ ਪਛਾਣ ਕੇ ਪੁਲਿਸ ਨੂੰ ਸੂਚਿਤ ਕਰਕੇ ਪੀ.ਸੀ.ਆਰ. ਹਵਾਲੇ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਲੜਕੇ ਨੇ ਕੁਝ ਦਿਨ ਪਹਿਲਾਂ ਸਟੇਟ ਗੁਰਦੁਆਰਾ ਸਾਹਿਬ ਤੋਂ ਸਕੂਟਰੀ ਚੋਰੀ ਕੀਤੀ ਸੀ, ਜਿਸ ਦੀ ਫੁਟੇਜ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਸੀ। ਉਹ ਵੀਡੀਓ ਵਾਇਰਲ ਹੋਣ ਉਤੇ ਲੋਕਾਂ ਨੇ ਲੜਕੇ ਨੂੰ ਪਹਿਚਾਣ ਲਿਆ ਤੇ ਮੌਕੇ ਉਤੇ ਪੁਲਿਸ ਨੂੰ ਸੁਚਿਤ ਕੀਤਾ ਤਾਂ ਪੀ.ਸੀ.ਆਰ. ਦੇ ਇੰਚਾਰਜ ਰਣਜੀਤ ਸਿੰਘ, ਏ.ਐਸ.ਆਈ. ਰਾਕੇਸ਼ ਕੁਮਾਰ ਤੇ ਮਲਕੀਤ ਸਿੰਘ ਮੌਕੇ ਉਤੇ ਪਹੁੰਚੇ ਤੇ ਲੜਕੇ ਤੇ ਲੜਕੀ ਦੋਵਾਂ ਨੂੰ ਕਾਬੂ ਕੀਤਾ ਤੇ ਪੁੱਛਗਿੱਛ ਦੌਰਾਨ ਲੜਕੇ ਨੇ ਮੰਨਿਆ ਕਿ ਉਸ ਨੇ ਸਟੇਟ ਗੁਰਦੁਆਰਾ ਸਾਹਿਬ ਤੋਂ ਸਕੂਟਰੀ ਕਿਸੇ ਦੇ ਕਹਿਣ ਉਤੇ ਚੁੱਕੀ ਸੀ ਤੇ ਉਹ ਸਕੂਟਰੀ ਉਸਨੇ ਉਸੇ ਦੇ ਹਵਾਲੇ ਕਰ ਦਿੱਤੀ। ਪੁਲਿਸ ਨੇ ਮੌਕੇ ਉਤੇ ਉਨ੍ਹਾਂ ਕੋਲੋਂ ਇਕ ਹੋਰ ਸਕੂਟਰੀ ਬਰਾਮਦ ਕੀਤੀ ਹੈ, ਜਿਸ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਸਕੂਟਰੀ ਉਨ੍ਹਾਂ ਦੀ ਹੈ ਜਾਂ ਇਹ ਵੀ ਚੋਰੀ ਦੀ ਹੈ। ਏ.ਐਸ.ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਥਾਣਾ ਸਿਟੀ ਪੁਲਿਸ ਹਵਾਲੇ ਕੀਤਾ ਜਾਵੇਗਾ। ਇਨ੍ਹਾਂ ਕੋਲੋਂ ਸਟੇਟ ਗੁਰਦੁਆਰਾ ਸਾਹਿਬ ਤੋਂ ਚੁੱਕੀ ਗਈ ਸਕੂਟਰੀ ਵੀ ਬਰਾਮਦ ਕਰਵਾਈ ਜਾਵੇਗੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ