ਸਵਾਰੀਆਂ ਨਾਲ ਭਰੀ ਬੱਸ ਟਰਾਲੇ ਨਾਲ ਟਕਰਾਈ, 6 ਲੋਕਾਂ ਦੀ ਥਾਈਂ ਮੌਤ; ਕਈ ਜ਼ਖਮੀ
ਜੈਪੁਰ, 27 ਫਰਵਰੀ (ਪੀ.ਟੀ.ਆਈ.)-ਰਾਜਸਥਾਨ ਦੇ ਬਲੋਤਰਾ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਇਕ ਨਿੱਜੀ ਸਲੀਪਰ ਬੱਸ ਦੇ ਟਰਾਲੇ ਨਾਲ ਟਕਰਾਉਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦੋਂਕਿ ਕਈ ਹੋਰ ਜ਼ਖਮੀ ਹੋ ਗਏ। ਲੋਕਲ ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੱਤੀ।
ਬਲੋਤਰਾ ਦੇ ਵਧੀਕ ਪੁਲਿਸ ਸੁਪਰਡੈਂਟ ਹਰਫੂਲ ਸਿੰਘ ਨੇ ਕਿਹਾ, "ਸਰਵਾਦੀ ਪਿੰਡ ਨੇੜੇ ਇਕ ਬੱਸ ਅਤੇ ਟਰਾਲੇ ਵਿਚਕਾਰ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ ਹੈ।" ਉਨ੍ਹਾਂ ਕਿਹਾ ਕਿ ਹਾਦਸਾ ਕਾਫੀ ਗੰਭੀਰ ਸੀ ਅਤੇ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਪਹੁੰਚਾਇਆ ਗਿਆ।
;
;
;
;
;
;
;
;