ਆਦੀਆਂ ਪੁਲਿਸ ਚੈੱਕ ਪੋਸਟ ਕਤਲ ਮਾਮਲੇ ਵਿਚ ਨਾਮਜ਼ਦ ਤੀਜਾ ਨੌਜਵਾਨ ਇੰਦਰਜੀਤ ਸਿੰਘ ਵੀ ਕਾਬੂ
ਗੁਰਦਾਸਪੁਰ, 27 ਫਰਵਰੀ (ਚੱਕਰਾਜਾ /ਗੁਰਪ੍ਰਤਾਪ ਸਿੰਘ)-ਬੀਤੀ 21 ਫਰਵਰੀ ਨੂੰ ਸੈਕਿੰਡ ਡਿਫੈਂਸ ਲਾਈਨ ਉਤੇ ਸਥਿਤ ਪੁਲਿਸ ਦੀ ਆਦੀਆਂ ਚੈੱਕ ਪੋਸਟ ਉਤੇ ਦੋ ਪੁਲਿਸ ਜਵਾਨਾਂ ਦੀ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਵਲੋਂ ਪਿੰਡ ਆਦੀਆਂ ਦੇ ਹੀ ਇੰਦਰਜੀਤ ਸਿੰਘ, ਰਣਜੀਤ ਸਿੰਘ ਅਤੇ ਪਿੰਡ ਆਲੀਨੰਗਲ ਦੇ ਦਿਲਾਵਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ। ਜਿਸ ਵਿਚ ਪੁਲਿਸ ਅਨੁਸਾਰ ਰਣਜੀਤ ਸਿੰਘ ਪੁਲਿਸ ਐਨਕਾਊਂਟਰ ਵਿਚ ਮਾਰਿਆ ਗਿਆ ਸੀ , ਦਿਲਾਵਰ ਸਿੰਘ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਸੀ। ਜਦੋਂਕਿ ਮਾਮਲੇ ਵਿਚ ਨਾਮਜ਼ਦ ਇੰਦਰਜੀਤ ਸਿੰਘ ਪੁਲਿਸ ਵੱਲੋਂ ਫਰਾਰ ਦੱਸਿਆ ਜਾ ਰਿਹਾ ਸੀ। ਜਿਸ ਨੂੰ ਅੱਜ ਪੁਲਿਸ ਵਲੋਂ ਅੰਮ੍ਰਿਤਸਰ ਤੋਂ ਕਾਬੂ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਬੇਸ਼ੱਕ ਇਸ ਦੇ ਸੰਬੰਧ ਵਿਚ ਪੁਲਿਸ ਵਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਪਰ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਦੀਆਂ ਖਬਰਾਂ ਇਲਾਕੇ ਅੰਦਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
;
;
;
;
;
;
;
;