ਗੁਰਦੁਆਰਾ ਸਾਹਿਬ ’ਚ ‘ਗੁਰੂ ਜੀ’ ਨੂੰ ਸਮਰਪਿਤ ਪ੍ਰੋਗਰਾਮ ਕਾਰਨ ਖੜ੍ਹਾ ਹੋਇਆ ਵਿਵਾਦ
ਨਵੀਂ ਦਿੱਲੀ, 26 ਫਰਵਰੀ- ਦਿੱਲੀ ਦੇ ਕਾਲਕਾਜੀ ਸਥਿਤ ਇਕ ਗੁਰਦੁਆਰੇ ਵਿਚ "ਗੁਰੂ ਜੀ" ਨੂੰ ਸਮਰਪਿਤ "ਸੰਤ ਸੰਮੇਲਨ" ਪ੍ਰੋਗਰਾਮ ਦੇ ਆਯੋਜਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਸਿੱਖ ਸਮੂਹਾਂ ਨੇ ਗੁਰਦੁਆਰੇ ਵਿਚ ਅਜਿਹੇ ਪ੍ਰੋਗਰਾਮਾਂ ਦੇ ਆਯੋਜਨ 'ਤੇ ਇਤਰਾਜ਼ ਪ੍ਰਗਟ ਕੀਤਾ। ਇਹ ਪ੍ਰੋਗਰਾਮ ਦਿੱਲੀ ਦੇ ਕਾਲਕਾਜੀ ਖੇਤਰ ਵਿਚ ਹੋਣਾ ਸੀ, ਪਰ ਇਕ ਸਥਾਨਕ ਪਰਿਵਾਰ ਨੇ ਗੁਰਦੁਆਰਾ ਸਿੰਘ ਸਭਾ ਵਿਚ ਹਾਲ ਬੁੱਕ ਕਰਵਾ ਲਿਆ ਸੀ।
ਸਖ਼ਤ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਗੁਰਦੁਆਰਾ ਕਮੇਟੀ ਨੇ ਪ੍ਰੋਗਰਾਮ ਰੱਦ ਕਰ ਦਿੱਤਾ।
;
;
;
;
;
;
;
;