JALANDHAR WEATHER

ਸਮਾਣਾ- ਪਟਿਆਲਾ ਸੜਕ ਤੇ ਬੱਸ ਕਾਰ ਦਰਮਿਆਨ ਟੱਕਰ - ਕਾਰ ਡਰਾਈਵਰ ਦੀ ਮੌਤ

ਸਮਾਣਾ, (ਪਟਿਆਲਾ) 25 ਫਰਵਰੀ (ਸਾਹਿਬ ਸਿੰਘ)-ਸਵੇਰ ਦੀ ਧੁੰਦ ਦੌਰਾਨ ਪਟਿਆਲਾ- ਸਮਾਣਾ ਸੜਕ ’ਤੇ ਪੀ.ਆਰ.ਟੀ.ਸੀ. ਬੱਸ ਅਤੇ ਇਕ ਕਾਰ ਦੀ ਟੱਕਰ ਹੋ ਗਈ। ਕਾਰ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਦੀ ਗਰਭਵਤੀ ਪਤਨੀ ਅਤੇ ਇਕ ਬੱਚਾ, ਜੋ ਕਾਰ ਵਿੱਚ ਸਵਾਰ ਸਨ, ਜ਼ਖਮੀ ਹੋ ਗਏ। ਬੱਸ ਕੰਡਕਟਰ ਵੀ ਜ਼ਖਮੀ ਹੋ ਗਿਆ। ਸਾਰਿਆਂ ਨੂੰ ਪਟਿਆਲਾ ਲਿਜਾਇਆ ਗਿਆ। ਜ਼ਖਮੀਆਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।

ਰਿਪੋਰਟਾਂ ਅਨੁਸਾਰ ਬੱਸ ਸਮਾਣਾ ਤੋਂ ਪਟਿਆਲਾ ਜਾ ਰਹੀ ਸੀ, ਜਦੋਂ ਕਿ ਕਾਰ ਅੰਬਾਲਾ ਤੋਂ ਆ ਰਹੀ ਦੱਸੀ ਜਾ ਰਹੀ ਸੀ। ਦੋਵੇਂ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਜ਼ਖਮੀਆਂ ਨੂੰ ਤੁਰੰਤ ਪਟਿਆਲਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ