JALANDHAR WEATHER

ਰਾਹੁਲ ਗਾਂਧੀ ਨੇ ਫਿਰ ਕੀਤਾ ਫੌਜ ਮੁਖੀ ਨਰਵਣੇ ਦੀ ਕਿਤਾਬ ਦਾ ਜ਼ਿਕਰ

ਭੋਪਾਲ, 24 ਫਰਵਰੀ (ਏ.ਐਨ.ਆਈ.)- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ, "ਸਾਬਕਾ ਫੌਜ ਮੁਖੀ ਜਨਰਲ ਐਮ.ਐਮ. ਨਰਵਣੇ (ਸੇਵਾਮੁਕਤ) ਨੇ ਇਕ ਕਿਤਾਬ ਲਿਖੀ ਸੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਜਦੋਂ ਚੀਨੀ ਟੈਂਕ ਭਾਰਤੀ ਸਰਹੱਦ ਵਿਚ ਦਾਖਲ ਹੋ ਰਹੇ ਸਨ, ਤਾਂ ਉਨ੍ਹਾਂ ਨੇ ਰਾਜਨਾਥ ਸਿੰਘ ਨੂੰ ਆਦੇਸ਼ ਦੇਣ ਲਈ ਫੋਨ ਕੀਤਾ ਸੀ, ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਜੀਤ ਡੋਭਾਲ ਅਤੇ ਐਸ ਜੈਸ਼ੰਕਰ ਨੇ ਵੀ ਕੋਈ ਜਵਾਬ ਨਹੀਂ ਦਿੱਤਾ, ਪ੍ਰਧਾਨ ਮੰਤਰੀ ਜੰਗ ਦਾ ਫੈਸਲਾ ਕਰਦੇ ਹਨ, ਪਰ ਪ੍ਰਧਾਨ ਮੰਤਰੀ ਨੇ ਵੀ ਕੋਈ ਜਵਾਬ ਨਹੀਂ ਦਿੱਤਾ। ਉਹ ਆਪਣੇ ਕਮਰੇ ਵਿਚ ਲੁਕ ਗਏ ਅਤੇ ਫੌਜ ਮੁਖੀ ਨੂੰ ਕਿਹਾ ਕਿ ਉਹ ਜੋ ਵੀ ਸਹੀ ਸਮਝੇ, ਉਹ ਕਰੇ... ਫੌਜ ਮੁਖੀ ਨੇ ਲਿਖਿਆ ਕਿ ਭਾਰਤ ਸਰਕਾਰ ਨੇ ਉਸ ਦਿਨ ਉਨ੍ਹਾਂ ਨੂੰ ਇਕੱਲਾ ਛੱਡ ਦਿੱਤਾ ਸੀ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ