JALANDHAR WEATHER

ਅੰਮ੍ਰਿਤਸਰ ਸ਼ਹਿਰ ਦੇ ਨੌਜਵਾਨ ਸਹਿ ਪਾਇਲਟ ਸਵਰਾਜਦੀਪ ਸਿੰਘ ਦੀ ਏਅਰ ਐਬੂਲੈਂਸ ਹਾਦਸੇ ’ਚ ਮੌਤ

ਅੰਮ੍ਰਿਤਸਰ 24 ਫਰਵਰੀ (ਜਸਵੰਤ ਸਿੰਘ ਜੱਸ)-ਅੰਮ੍ਰਿਤਸਰ ਸ਼ਹਿਰ ਦੇ ਸੁਲਤਾਨਵਿੰਡ ਰੋਡ ਦੇ ਇਲਾਕਾ ਗੋਬਿੰਦ ਨਗਰ ਦੇ ਚੌੜਾ ਬਾਜ਼ਾਰ ’ਚ ਰਹਿਣ ਵਾਲੇ ਨੌਜਵਾਨ ਸਹਿ ਪਾਇਲਟ ਸਵਰਾਜਦੀਪ ਸਿੰਘ ਦੀ ਅੱਜ ਏਅਰ ਐਬੂਲੈਂਸ ਦੇ ਹਾਦਸਾਗ੍ਰਸਤ ਹੋਣ ਕਾਰਨ ਹੋਈ ਮੌਤ ’ਤੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਇਲਾਕਾ ਨਿਵਾਸੀਆਂ ਅਨੁਸਾਰ ਸਵਰਾਜਦੀਪ ਸਿੰਘ ਨੇ ਡੇਢ ਸਾਲ ਪਹਿਲਾਂ ਹੀ ਡਿਊਟੀ ਸ਼ੁਰੂ ਕੀਤੀ ਸੀ ਅਤੇ ਉਸ ਦਾ ਇਕ ਛੋਟਾ ਬੱਚਾ ਵੀ ਹੈ।ਪ੍ਰਾਪਤ ਵੇਰਵਿਆਂ ਅਨੁਸਾਰ ਰਾਂਚੀ ਤੋਂ ਦਿੱਲੀ ਆ ਰਹੇ ਏਅਰ ਐਂਬੂਲੈਂਸ ਦੇ ਜਹਾਜ਼ ਦੇ ਝਾਰਖੰਡ ਦੇ ਨੇੜੇ ਕਰੈਸ਼ ਹੋਣ ਕਾਰਨ ਸਵਰਾਜਦੀਪ ਸਿੰਘ ਸਮੇਤ 7 ਕਰੂ ਮੈਂਬਰਾਂ ਦੀ ਮੌਤ ਹੋ ਗਈ ਸੀ।

ਇਲਾਕਾ ਨਿਵਾਸੀ ਬਲਬੀਰ ਸਿੰਘ ਬੀਰਾ ਅਤੇ ਹੋਰਨਾਂ ਨੇ ਦੱਸਿਆ ਕਿ ਸਵਰਾਜਦੀਪ ਸਿੰਘ ਬਹੁਤ ਹੀ ਨੇਕ ਦਿਲ ਇਨਸਾਨ ਸੀ ਅਤੇ ਕਰੀਬ ਡੇਢ ਕੁ ਸਾਲ ਪਹਿਲਾਂ ਸੀ, ਉਸ ਨੇ ਆਪਣੀ ਡਿਊਟੀ ਜੁਆਇਨ ਕੀਤੀ ਸੀ। ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਤੇ ਸ਼ਹਿਰਵਾਸੀ ਪਾਇਲਟ ਸਵਰਾਜਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ