JALANDHAR WEATHER

ਗੁ.ਦਮਦਮੀ ਟਕਸਾਲ ਕੈਲੇਫੋਰਨੀਆ ਦੇ ਸੇਵਾਦਾਰ ਭਾਈ ਅਵਤਾਰ ਸਿੰਘ ਦਾ ਕਤਲ

ਕਲਾਨੌਰ, (ਗੁਰਦਾਸਪੁਰ), 22 ਫਰਵਰੀ (ਪੁਰੇਵਾਲ)- ਸਥਾਨਕ ਕਸਬਾ ਵਾਸੀ ਗੁਰੂ ਘਰ ਦੇ ਅਣਥੱਕ ਸੇਵਾਦਾਰ ਭਾਈ ਗੁਰਦਿਆਲ ਸਿੰਘ ਦੇ ਸਪੁੱਤਰ ਤੇ ਗੁਰਦੁਆਰਾ ਨਾਨਕ ਪ੍ਰਕਾਸ਼ ਟਰੇਸੀ ਕੈਲੀਫੋਰਨੀਆ ਵਿਖੇ ਸੇਵਾ ਕਰ ਰਹੇ ਭਾਈ ਅਵਤਾਰ ਸਿੰਘ ਬੁਲਟ ਦੇ ਬੀਤੇ ਦਿਨ ਅਗਵਾਹ ਹੋਣ ਤੋਂ ਬਾਅਦ ਅੱਜ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੁਖਦਾਈ ਖਬਰ ਦੇ ਕਸਬੇ ਵਿਚ ਪਹੁੰਚਣ ਉਤੇ ਸੋਗ ਦੀ ਲਹਿਰ ਪਾਈ ਗਈ। 50 ਸਾਲ ਉਮਰ ਦੇ ਕਰੀਬ ਮ੍ਰਿਤਕ ਭਾਈ ਅਵਤਾਰ ਸਿੰਘ, ਬਾਬਾ ਬੁਲਟ ਦਮਦਮੀ ਟਕਸਾਲ ਦੇ ਮੁਖੀ ਬਾਬਾ ਠਾਕੁਰ ਸਿੰਘ ਦੇ ਬੇਹੱਦ ਨਜ਼ਦੀਕੀ ਰਹੇ ਹਨ ਅਤੇ ਇਸ ਵੇਲੇ ਕੈਲੀਫੋਰਨੀਆ ਵਿਖੇ ਦਮਦਮੀ ਟਕਸਾਲ ਵਲੋਂ ਚਲਾਏ ਜਾ ਰਹੇ ਗੁਰੂ ਘਰ ਵਿਚ ਸੇਵਾ ਕਰ ਰਹੇ ਸਨ। ਬਾਬਾ ਜੋਗਾ ਸਿੰਘ (ਬੁਰਜ ਸਾਹਿਬ ਧਾਰੀਵਾਲ) ਕਾਰ ਸੇਵਾ ਖਡੂਰ ਸਾਹਿਬ ਵਾਲੇ ਤੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਕਲਾਨੌਰ ਦੇ ਸਾਬਕਾ ਮੁੱਖ ਗ੍ਰੰਥੀ ਬਾਬਾ ਬਲਕਾਰ ਸਿੰਘ ਦੇ ਭਰਾ ਸਨ ਭਾਈ ਅਵਤਾਰ ਸਿੰਘ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ