ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਉਣ ਵਾਲੀ ਸਰਕਾਰ ਦੇ ਸਹੁੰ ਚੁੱਕ ਸਮਾਗਮ 'ਚ ਸੱਦਾ ਦਿੱਤਾ ਜਾਵੇਗਾ - ਬੀ.ਐਨ.ਪੀ.
ਢਾਕਾ (ਬੰਗਲਾਦੇਸ਼), 14 ਫਰਵਰੀ (ਏ.ਐਨ.ਆਈ): ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਦੇ ਨੇਤਾ ਏ.ਐਨ.ਐਮ ਅਹਿਸਾਨੁਲ ਹੱਕ ਮਿਲਾਨ ਨੇ ਉਮੀਦ ਜ਼ਾਹਰ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਉਣ ਵਾਲੀ ਸਰਕਾਰ ਦੇ ਸਹੁੰ ਚੁੱਕ ਸਮਾਗਮ 'ਚ ਸੱਦਾ ਦਿੱਤਾ ਜਾਵੇਗਾ। ਜਦੋਂ ਕਿ ਪਾਰਟੀ ਦੇ ਸਮਾਵੇਸ਼ੀ ਵਿਦੇਸ਼ ਨੀਤੀ ਦ੍ਰਿਸ਼ਟੀਕੋਣ ਸਭ ਦੇ ਦੋਸਤ ਕਿਸੇ ਨਾਲ ਵੈਰ ਨਹੀਂ 'ਤੇ ਜ਼ੋਰ ਦਿੱਤਾ। ਢਾਕਾ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਮਿਲਾਨ ਨੇ ਦੱਖਣੀ ਏਸ਼ੀਆਈ ਨੇਤਾਵਾਂ ਨੂੰ ਸਮਾਗਮ 'ਚ ਸੱਦਾ ਦੇਣ ਦੇ ਸਵਾਲ 'ਤੇ ਟਿੱਪਣੀ ਕੀਤੀ ਮੈਨੂੰ ਬਿਲਕੁਲ ਨਹੀਂ ਪਤਾ ਕਿ ਉਹ ਕੀ ਕਰ ਰਹੇ ਹਨ ਪਰ ਉਮੀਦ ਹੈ ਕਿ ਉਹ ਸਾਰਿਆਂ ਨੂੰ ਸੱਦਾ ਦੇਣਗੇ। ਮੈਨੂੰ ਬਿਲਕੁਲ ਨਹੀਂ ਪਤਾ ਪਰ ਉਨ੍ਹਾਂ (ਪ੍ਰਧਾਨ ਮੰਤਰੀ ਮੋਦੀ) ਨੂੰ ਸੱਦਾ ਦਿੱਤਾ ਜਾਣਾ ਚਾਹੀਦਾ ਹੈ। ਇਹ ਆਮ ਸ਼ਿਸ਼ਟਾਚਾਰ ਹੈ। ਪ੍ਰਬੰਧਕ ਇਹ ਕਰਨਗੇ ਮੈਨੂੰ ਉਮੀਦ ਹੈ ਕਿ ਪੂਰੀ ਦੁਨੀਆ ਸਾਡੇ ਨਾਲ ਹੋਵੇਗੀ। ਅੰਤਰਰਾਸ਼ਟਰੀ ਸੰਬੰਧਾਂ 'ਤੇ ਪਾਰਟੀ ਦੇ ਵਿਆਪਕ ਰੁਖ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਸਭ ਦੇ ਦੋਸਤ ਕਿਸੇ ਨਾਲ ਵੈਰ ਨਹੀਂ ਰੱਖਦੇ। ਇਹ ਟਿੱਪਣੀਆਂ ਖਾਸ ਤੌਰ 'ਤੇ ਢੁਕਵੀਆਂ ਹਨ ਕਿਉਂਕਿ ਬੀ.ਐਨ.ਪੀ 12 ਫਰਵਰੀ ਨੂੰ ਹੋਈਆਂ 13ਵੀਂ ਰਾਸ਼ਟਰੀ ਸੰਸਦ ਚੋਣਾਂ 'ਚ ਆਪਣੀ ਫ਼ੈਸਲਾਕੁੰਨ ਜਿੱਤ ਤੋਂ ਬਾਅਦ ਅਗਲੀ ਸਰਕਾਰ ਬਣਾਉਣ ਲਈ ਤਿਆਰ ਹੈ।
ਨਤੀਜਾ 2 ਦਹਾਕਿਆਂ ਬਾਅਦ ਪਾਰਟੀ ਦੀ ਸੱਤਾ 'ਚ ਵਾਪਸੀ ਨੂੰ ਦਰਸਾਉਂਦਾ ਹੈ। ਬੀ.ਐਨ.ਪੀ. ਚੇਅਰਮੈਨ ਤਾਰਿਕ ਰਹਿਮਾਨ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਲਈ ਤਿਆਰ ਹਨ ਜੋ ਕਿ ਪਾਰਟੀ ਦੇ ਪਹਿਲਾਂ ਕੀਤੇ ਐਲਾਨ ਦੇ ਅਨੁਸਾਰ ਹੈ। ਚੋਣ ਕਮਿਸ਼ਨ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 297 ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ।
;
;
;
;
;
;
;
;