ਹੁਸ਼ਿਆਰਪੁਰ ਦੇ ਚਿੰਤਪੁਰਨੀ ਰੋਡ 'ਤੇ ਸਥਿਤ ਇਕ ਬਰੋਜਾ ਅਤੇ ਪੇਂਟ ਫੈਕਟਰੀ ਚ ਲੱਗੀ ਭਿਆਨਕ ਅੱਗ
ਹੁਸ਼ਿਆਰਪੁਰ , 12 ਜਨਵਰੀ ( ਬਲਜਿੰਦਰਪਾਲ ਸਿੰਘ ) -ਹੁਸ਼ਿਆਰਪੁਰ ਦੇ ਚਿੰਤਪੁਰਨੀ ਰੋਡ 'ਤੇ ਸਥਿਤ ਇਕ ਬਰੋਜਾ ਅਤੇ ਪੇਂਟ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ ਸੀ ਕਿ ਉਹ ਪੂਰੇ ਕੰਪਲੈਕਸ ਵਿਚ ਤੇਜ਼ੀ ਨਾਲ ਫੈਲ ਗਈ। ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਫੈਕਟਰੀ ਵਿਚ ਜਲਣਸ਼ੀਲ ਪਦਾਰਥਾਂ ਦੀ ਮੌਜੂਦਗੀ ਕਾਰਨ ਅੱਗ ਬੁਝਾਉਣਾ ਮੁਸ਼ਕਿਲ ਸਾਬਤ ਹੋ ਰਿਹਾ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਸੁਰੱਖਿਆ ਕਾਰਨਾਂ ਕਰਕੇ ਆਲੇ ਦੁਆਲੇ ਦੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪ੍ਰਸ਼ਾਸਨ ਅਤੇ ਪੁਲਿਸ ਟੀਮਾਂ ਮੌਕੇ 'ਤੇ ਮੌਜੂਦ ਹਨ ਅਤੇ ਸਥਿਤੀ ਦੀ ਨਿਗਰਾਨੀ ਕਰ ਰਹੀਆਂ ਹਨ। ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਪਹੁੰਚੇ।
;
;
;
;
;
;
;
;