ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਐਮ.ਐਮ. ਨਰਵਾਣੇ ਦੀ ਕਿਤਾਬ ਮਾਮਲੇ ਵਿਚ ਪੈਂਗੁਇਨ ਇੰਡੀਆ ਤੋਂ 2 ਦਿਨ ਪੁੱਛਗਿੱਛ ਕੀਤੀ
ਨਵੀਂ ਦਿੱਲੀ, 12 ਫਰਵਰੀ (ਏਐਨਆਈ): ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਾਬਕਾ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਦੀ ਕਿਤਾਬ ਦੇ ਕਥਿਤ ਲੀਕ ਹੋਣ ਦੇ ਸੰਬੰਧਵਿਚ ਪੈਂਗੁਇਨ ਇੰਡੀਆ ਦੇ ਅਧਿਕਾਰੀਆਂ ਤੋਂ ਲਗਾਤਾਰ 2 ਦਿਨ ਪੁੱਛਗਿੱਛ ਕੀਤੀ ਹੈ । ਸੂਤਰਾਂ ਅਨੁਸਾਰ, ਦੋਵਾਂ ਦਿਨਾਂ ਵਿਚ ਕਈ ਘੰਟੇ ਪੁੱਛਗਿੱਛ ਜਾਰੀ ਰਹੀ, ਜਾਂਚਕਰਤਾਵਾਂ ਨੇ ਖਰੜੇ ਅਤੇ ਇਸ ਦੀਆਂ ਡਿਜੀਟਲ ਫਾਈਲਾਂ ਦੇ ਪ੍ਰਬੰਧਨ ਅਤੇ ਪ੍ਰਸਾਰਣ ਬਾਰੇ ਵਿਸਤ੍ਰਿਤ ਜਾਣਕਾਰੀ ਮੰਗੀ। ਅਧਿਕਾਰੀਆਂ ਨੇ ਸੰਕੇਤ ਦਿੱਤਾ ਕਿ ਜਾਂਚ ਅੱਗੇ ਵਧਣ ਦੇ ਨਾਲ ਆਉਣ ਵਾਲੇ ਦਿਨਾਂ ਵਿਚ ਪ੍ਰਕਾਸ਼ਨ ਘਰ ਦੇ ਪ੍ਰਤੀਨਿਧੀਆਂ ਨੂੰ ਦੁਬਾਰਾ ਬੁਲਾਇਆ ਜਾ ਸਕਦਾ ਹੈ।
ਸਪੈਸ਼ਲ ਸੈੱਲ ਦੇ ਸੂਤਰਾਂ ਨੇ ਕਿਹਾ ਕਿ ਜਾਂਚ ਇਸ ਸਮੇਂ ਦੋ ਵੱਖ-ਵੱਖ ਲਾਈਨਾਂ 'ਤੇ ਕੀਤੀ ਜਾ ਰਹੀ ਹੈ। ਪੁੱਛਗਿੱਛ ਦੀ ਪਹਿਲੀ ਲਾਈਨ ਕਿਤਾਬ ਦੇ ਪੀ.ਡੀ.ਐਫ. ਸੰਸਕਰਨ ਨਾਲ ਸੰਬੰਧਿਤ ਹੈ ਜੋ ਕਥਿਤ ਤੌਰ 'ਤੇ ਇਸ ਦੀ ਅਧਿਕਾਰਤ ਰਿਲੀਜ਼ ਤੋਂ ਪਹਿਲਾਂ ਸਾਹਮਣੇ ਆਇਆ ਸੀ। ਉਪਲਬਧ ਪੀ.ਡੀ.ਐ.ਫ ਫਾਈਲ ਦੀ ਜਾਂਚ ਦੌਰਾਨ, ਜਾਂਚਕਰਤਾਵਾਂ ਨੇ ਪਾਇਆ ਕਿ ਉਹ ਖੇਤਰ ਜਿੱਥੇ ਪ੍ਰਿੰਟਰ ਦਾ ਨਾਂਅ ਆਮ ਤੌਰ 'ਤੇ ਦਰਜ ਕੀਤਾ ਜਾਂਦਾ ਹੈ, ਖਾਲੀ ਛੱਡ ਦਿੱਤਾ ਗਿਆ ਸੀ। ਸੂਤਰਾਂ ਨੇ ਕਿਹਾ ਕਿ ਇਸ ਨਾਲ ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਫਾਈਲ ਨੂੰ ਛਪਾਈ ਲਈ ਭੇਜਣ ਤੋਂ ਪਹਿਲਾਂ ਲੀਕ ਕੀਤਾ ਗਿਆ ਹੋ ਸਕਦਾ ਹੈ।
;
;
;
;
;
;
;
;