JALANDHAR WEATHER

ਪੀ.ਜੀ.ਆਈ. ਸੈਟੇਲਾਈਟ ਖੋਲ੍ਹਣ ਲਈ ਮਨੋਹਰ ਲਾਲ ਖੱਟਰ ਨਾਲ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਕੀਤੀ ਮੁਲਾਕਾਤ

ਨਵੀਂ ਦਿੱਲੀ , 10 ਫਰਵਰੀ -ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਅੱਜ ਬਜਟ ਸੈਸ਼ਨ ਦੌਰਾਨ ਤਲਵਾੜਾ ਵਿਚ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਪੀ.ਜੀ.ਆਈ. ਸੈਟੇਲਾਈਟ ਖੋਲ੍ਹਣ ਦੇ ਸੰਬੰਧ ਵਿਚ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਨਾਲ ਇਕ ਵਾਰ ਫਿਰ ਮੁਲਾਕਾਤ ਕੀਤੀ। ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਰਾਜ ਸਭਾ ਵਿਚ ਤਲਵਾੜਾ ਵਿਚ ਪੀ.ਜੀ.ਆਈ. ਸੈਟੇਲਾਈਟ ਖੋਲ੍ਹਣ ਦਾ ਮੁੱਦਾ ਉਠਾਇਆ ਸੀ। ਪੀ.ਜੀ.ਆਈ. ਸੈਟੇਲਾਈਟ ਦੇ ਖੁੱਲ੍ਹਣ ਨਾਲ ਨਾ ਸਿਰਫ਼ ਪੰਜਾਬ ਦੇ ਲੋਕਾਂ ਨੂੰ ਸਗੋਂ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਨੂੰ ਵੀ ਫਾਇਦਾ ਹੋਵੇਗਾ। ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਯਤਨ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਤਲਵਾੜਾ ਵਿਚ ਪੀ.ਜੀ.ਆਈ. ਸੈਟੇਲਾਈਟ ਵਰਗੀ ਸੰਸਥਾ ਨਹੀਂ ਖੁੱਲ੍ਹਦੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ