ਸੰਘਣੀ ਧੁੰਦ ਕਾਰਨ ਬੇਕਾਬੂ ਕਾਰ ਪੁਲੀ ਨਾਲ ਟਕਰਾਈ, ਅੱਗ ਲੱਗਣ ਕਾਰਨ ਸੜ ਕੇ ਸੁਆਹ
ਮਾਛੀਵਾੜਾ ਸਾਹਿਬ, 20 ਜਨਵਰੀ (ਮਨੋਜ ਕੁਮਾਰ)-ਮੰਗਲਵਾਰ ਦੀ ਸਵੇਰ ਤੜਕਸਾਰ ਕਰੀਬ ਸਾਢੇ ਚਾਰ ਵਜੇ ਵਾਪਰੇ ਇਕ ਭਿਆਨਕ ਹਾਦਸੇ ’ਚ ਕਰੇਟਾ ਕਾਰ ਪਲ ’ਚ ਹੀ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ। ਹਾਲਾਂਕਿ ਜਾਨੀ ਨੁਕਸਾਨ ਤੋਂ ਫਿਲਹਾਲ ਬਚਾਅ ਰਿਹਾ ਪਰ ਚਾਲਕ ਦੀ ਮੁਸਤੈਦੀ ਨਾਲ ਕਾਰ ’ਚ ਪਿਆ ਹੋਰ ਲੱਖਾਂ ਦੀ ਕੀਮਤ ਦਾ ਸਾਮਾਨ ਵੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਜਾਣਕਾਰੀ ਅਨੁਸਾਰ ਪਿੰਡ ਜਿਉਣੇਵਾਲ ਨਿਵਾਸੀ ਇੰਦਰਬਾਵਾ ਆਪਣੇ ਸਾਥੀ ਨਾਲ ਕਿਸੇ ਕੰਮ ਉਤੇ ਰਾਜਪੁਰਾ ਜਾ ਰਹੇ ਸਨ ਕਿ ਅਚਾਨਕ ਫਤਿਹਗੜ੍ਹ ਜੱਟਾਂ ਕੋਲ ਕੋਈ ਜਾਨਵਰ ਸੜਕ ਪਾਰ ਕਰ ਰਿਹਾ ਸੀ ਤੇ ਸੰਘਣੀ ਧੁੰਦ ਕਰਕੇ ਕੁਝ ਸਾਫ ਦਿਖਾਈ ਨਾ ਦਿੱਤਾ ਤੇ ਕਾਰ ਇਕਦਮ ਉਸ ਵਿਚ ਵੱਜ ਕੇ ਅੱਗੇ ਪੁਲੀ ਨਾਲ ਟਕਰਾ ਗਈ ਤੇ ਅਚਾਨਕ ਅੱਗ ਨੇ ਕਾਰ ਨੂੰ ਲਪੇਟ ’ਚ ਲੈ ਲਿਆ, ਹਾਲਾਂਕਿ ਕਾਰ ਸਵਾਰਾਂ ਨੇ ਫੁਰਤੀ ਨਾਲ ਕੈਮਰਿਆਂ ਤੇ ਲੈਪਟਾਪ ਨੂੰ ਬਾਹਰ ਕੱਢਿਆ ਤੇ ਦੇਖਦੇ ਹੀ ਦੇਖਦੇ ਕਰੇਟਾ ਕਾਰ ਪੂਰੀ ਤਰ੍ਹਾਂ ਸੜ ਗਈ। ਕਾਰ ਚਾਲਕ ਮੁਤਾਬਿਕ ਉਹ ਫੋਟੋਗ੍ਰਾਫੀ ਤੋਂ ਇਲਾਵਾ ਸੱਭਿਆਚਾਰਕ ਮੇਲਿਆਂ ’ਚ ਲਾਈਵ ਸ਼ੋਆਂ ’ਤੇ ਕੰਮ ਕਰਦੇ ਹਨ ਤੇ ਹਾਦਸੇ ਵਾਲੇ ਦਿਨ ਵੀ ਉਹ ਕਿਸੇ ਪੑੋਗਰਾਮ ’ਤੇ ਹੀ ਜਾ ਰਹੇ ਸਨ।
;
;
;
;
;
;
;