ਤਨਜ਼ਾਨੀਆ ਦੇ ਪਹਾੜ ਕਿਲੀਮੰਜਾਰੋ 'ਤੇ ਹੈਲੀਕਾਪਟਰ ਹਾਦਸਾਗ੍ਰਸਤ, 5 ਦੀ ਮੌਤ
ਡੋਡੋਮਾ, 25 ਦਸੰਬਰ - ਤਨਜ਼ਾਨੀਆ ਦੇ ਮਾਊਂਟ ਕਿਲੀਮੰਜਾਰੋ 'ਤੇ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਕਿ ਜਹਾਜ਼ ਇਕ ਮੈਡੀਕਲ ਬਚਾਅ ਮਿਸ਼ਨ 'ਤੇ ਸੀ। ਤਨਜ਼ਾਨੀਆ ਸਿਵਲ ਏਵੀਏਸ਼ਨ ਅਥਾਰਟੀ ਨੇ ਇਕ ਬਿਆਨ ਵਿਚ ਕਿਹਾ ਕਿ ਹੈਲੀਕਾਪਟਰ ਪਹਾੜ ਦੇ ਬਾਰਾਫੂ ਕੈਂਪ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਪੂਰਬੀ ਅਫਰੀਕਾ ਟੀ.ਵੀ. ਨੇ ਕਿਲੀਮੰਜਾਰੋ ਖੇਤਰ ਦੇ ਪੁਲਿਸ ਮੁਖੀ, ਸਾਈਮਨ ਮਾਈਗਵਾ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਹੈਲੀਕਾਪਟਰ ਇਕ ਮੈਡੀਕਲ ਬਚਾਅ ਮਿਸ਼ਨ 'ਤੇ ਸੀ।
ਮਵਾਨਾਂਚੀ ਨੇ ਸੈਲਾਨੀਆਂ ਦੀ ਕੌਮੀਅਤ ਦੱਸੇ ਬਿਨਾਂ ਕਿਹਾ ਕਿ ਮ੍ਰਿਤਕਾਂ ਵਿਚ ਇਕ ਗਾਈਡ, ਇਕ ਡਾਕਟਰ, ਪਾਇਲਟ ਅਤੇ 2 ਵਿਦੇਸ਼ੀ ਸੈਲਾਨੀ ਸ਼ਾਮਿਲ ਸਨ। ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ, ਮਾਊਂਟ ਕਿਲੀਮੰਜਾਰੋ, ਸਮੁੰਦਰ ਤਲ ਤੋਂ ਲਗਭਗ 6,000 ਮੀਟਰ (20,000 ਫੁੱਟ) ਉੱਪਰ ਹੈ। ਮਵਾਨਾਂਚੀ ਦੀ ਰਿਪੋਰਟ ਅਨੁਸਾਰ, ਹਾਦਸਾ 4670 ਅਤੇ 4700 ਮੀਟਰ ਦੇ ਵਿਚਕਾਰ ਹੋਇਆ।
;
;
;
;
;
;
;
;