ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਥਾਲੀ ਭਾਸ਼ਾ ’ਚ ਜਾਰੀ ਕੀਤਾ ਭਾਰਤੀ ਸੰਵਿਧਾਨ
ਨਵੀਂ ਦਿੱਲੀ, 25 ਦਸੰਬਰ -ਰਾਸ਼ਟਰਪਤੀ ਭਵਨ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇਕ ਸਮਾਗਮ ਵਿਚ ਸੰਥਾਲੀ ਭਾਸ਼ਾ ਵਿਚ ਭਾਰਤ ਦਾ ਸੰਵਿਧਾਨ ਜਾਰੀ ਕੀਤਾ।
ਰਾਸ਼ਟਰਪਤੀ ਨੇ ਕਿਹਾ ਕਿ ਇਹ ਸਾਰੇ ਸੰਥਾਲੀ ਲੋਕਾਂ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਭਾਰਤ ਦਾ ਸੰਵਿਧਾਨ ਹੁਣ ਸੰਥਾਲੀ ਭਾਸ਼ਾ ਵਿਚ ਉਪਲਬਧ ਹੈ, ਜੋ ਕਿ ਓਲ ਚਿਕੀ ਲਿਪੀ ਵਿਚ ਲਿਖਿਆ ਗਿਆ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਉਨ੍ਹਾਂ ਨੂੰ ਆਪਣੀ ਭਾਸ਼ਾ ਵਿਚ ਸੰਵਿਧਾਨ ਨੂੰ ਪੜ੍ਹਨ ਅਤੇ ਸਮਝਣ ਦੇ ਯੋਗ ਬਣਾਏਗਾ।
;
;
;
;
;
;
;