ਸੜਕ ਹਾਦਸਾ ’ਚ ਇਕ ਵਿਅਕਤੀ ਦੀ ਮੌਕੇ ’ਤੇ ਹੀ ਹੋਈ ਮੌਤ , ਕਾਰ ਚਾਲਕ ਸਮੇਤ 2 ਵਿਅਕਤੀ ਗੰਭੀਰ ਜ਼ਖ਼ਮੀ
ਭਵਾਨੀਗੜ੍ਹ (ਸੰਗਰੂਰ) , 23 ਦਸੰਬਰ (ਲਖਵਿੰਦਰ ਪਾਲ ਗਰਗ) – ਅੱਜ ਸ਼ਾਮ ਨੂੰ ਸੁਨਾਮ-ਪਟਿਆਲਾ ਮੁੱਖ ਸੜਕ ’ਤੇ ਪਿੰਡ ਝਨੇੜੀ ਕੋਲੋਂ ਲੰਘਦੀ ਦਿੱਲੀ-ਕੱਟੜਾ ਸੜਕ ਨਜ਼ਦੀਕ ਇਕ ਕਾਰ ਨਾਲ ਹੋਏ ਹਾਦਸੇ ’ਚ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਤੇ ਕਾਰ ਚਾਲਕ ਸਮੇਤ 2 ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ । ਇਸ ਸੰਬੰਧੀ ਸੜਕ ਸੁਰੱਖਿਆ ਫੋਰਸ ਟੀਮ ਦੇ ਸਹਾਇਕ ਸਬ-ਇੰਸਪੈਕਟਰ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਝਨੇੜੀ ਕੋਲ ਇਕ ਸੜਕ ਹਾਦਸਾ ਹੋ ਗਿਆ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਕਾਰ ਨਾਲ ਹੋਏ ਹਾਦਸੇ ’ਚ ਮਹਿੰਦਰ ਸਿੰਘ 53 ਸਾਲ ਪੁੱਤਰ ਬਲਵਿੰਦਰ ਸਿੰਘ ਵਾਸੀ ਕਪਿਲ ਕਾਲੋਨੀ ਭਵਾਨੀਗੜ੍ਹ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦੋਂ ਕਿ ਦੂਸਰਾ ਵਿਅਕਤੀ ਹਰਦਿਆਲ ਸਿੰਘ ਵਾਸੀ ਭਵਾਨੀਗੜ੍ਹ ਤੇ ਕਾਰ ਦਾ ਚਾਲਕ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਰਾਹਗੀਰਾਂ ਵਲੋਂ ਕਿਸੇ ਨਿੱਜੀ ਵਾਹਨ ਰਾਹੀ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪਹੁੰਚਾਇਆ ਗਿਆ। ਘਰਾਚੋਂ ਪੁਲਿਸ ਚੌਂਕੀ ਦੇ ਸਹਾਇਕ ਸਬ-ਇੰਸਪੈਕਟਰ ਜੈਬਰਾ ਨੰਦ ਨੇ ਦੱਸਿਆ ਕਿ ਇਸ ਸੰਬੰਧੀ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਾਦਸੇ ਕੋਲ ਕੋਈ ਵੀ ਮੋਟਰਸਾਈਕਲ ਨਹੀਂ ਮਿਲਿਆ। ਕਾਰ ਦੇ ਚਾਲਕ ਦਾ ਨਾਂਅ ਵੀ ਹਾਲੇ ਪਤਾ ਨਹੀਂ ਲੱਗਿਆ। ਇਸ ਦੀ ਪੁਲਿਸ ਵਲੋਂ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।
;
;
;
;
;
;
;
;