ਐਨਆਰਆਈ ਦੀ ਮੌਤ ਦੇ ਸੰਬੰਧ ਵਿਚ ਮਾਂ, ਭਰਾ, ਭਤੀਜੇ ਵਿਰੁੱਧ ਮਾਮਲਾ ਦਰਜ
ਜੰਡਿਆਲਾ ਗੁਰੂ (ਅੰਮ੍ਰਿਤਸਰ), 23 ਦਸੰਬਰ (ਪ੍ਰਮਿੰਦਰ ਸਿੰਘ ਜੋਸਨ) - ਜੰਡਿਆਲਾ ਗੁਰੂ ਦੇ ਪਿੰਡ ਤਾਰਾਗੜ੍ਹ ਦੀ ਵਿਆਹੁਤਾ ਐਨਆਰਆਈ ਮਨਪ੍ਰੀਤ ਕੌਰ ਦੇ ਪਤੀ ਹਰਜੀਤ ਸਿੰਘ ਨੂੰ ਜਾਇਦਾਦ ਦੇ ਝਗੜੇ ਦੇ ਚਲਦਿਆਂ ਸੜਕੀ ਹਾਦਸਾ ਕਰਵਾ ਕੇ ਮਾਰਨ ਦੇ ਕਥਿਤ ਦੋਸ਼ਾਂ ਤਹਿਤ ਮ੍ਰਿਤਕ ਦੇ ਭਰਾ ਸੁਖਰਾਜ ਸਿੰਘ, ਮਾਂ ਮਨਜੀਤ ਕੌਰ ਅਤੇ ਭਤੀਜੇ ਸਹਿਲ ਪ੍ਰੀਤ ਸਿੰਘ ਵਿਰੁੱਧ ਥਾਣਾ ਜੰਡਿਆਲਾ ਗੁਰੂ ਵਿਖੇ ਧਾਰਾ ਮਾਮਲਾ ਦਰਜ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਮਨਪ੍ਰੀਤ ਕੌਰ ਪੁੱਤਰੀ ਕੁਲਬੀਰ ਸਿੰਘ ਵਾਸੀ ਪਿੰਡ ਢੋਲੇਵਾਲ, ਤਹਿਸੀਲ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਿਆਨਾਂ 'ਤੇ ਥਾਣਾ ਜੰਡਿਆਲਾ ਗੁਰੂ ਵਿਖੇ ਦਰਜ ਮੁਕਦਮੇ ਅਨੁਸਾਰ ਮਨਪ੍ਰੀਤ ਕੌਰ ਦਾ ਵਿਆਹ 15 ਸਾਲ ਪਹਿਲਾਂ ਹਰਜੀਤ ਸਿੰਘ ਵਾਸੀ ਤਾਰਾਗੜ੍ਹ ਨੇੜੇ ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ ਨਾਲ ਹੋਇਆ ਅਤੇ ਉਹ ਇੰਗਲੈਂਡ ਦੇ ਸ਼ਹਿਰ ਲੰਡਨ ਵਿਚ ਆਪਣੇ ਬੱਚਿਆਂ ਸਮੇਤ ਰਹਿ ਰਹੇ ਸਨ ਅਤੇ ਉਸਦੇ ਪਤੀ ਦੀ ਜਮੀਨ ਜਾਇਦਾਦ, ਕੋਠੀ ਦਾ ਪਿੰਡ ਤਾਰਾਗੜ੍ਹ ਵਿਖੇ ਪਰਿਵਾਰਕ ਝਗੜਾ ਸੀ । ਦਰਜ ਕੇਸ ਅਨੁਸਾਰ ਹਰਜੀਤ ਸਿੰਘ ਇੰਗਲੈਂਡ ਤੋਂ ਆਪਣੀ ਜਾਇਦਾਦ ਦੇ ਮਸਲੇ ਦੇ ਵਿਚ ਪਿੰਡ ਤਾਰਾਗੜ੍ਹ ਆਇਆ ਹੋਇਆ ਸੀ ਅਤੇ ਉਸਦੀ ਜਾਇਦਾਦ ਦਾ ਜੱਦੀ ਪੁਸ਼ਤੀ ਹਿੱਸਾ ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਨੇ ਉਸ ਦੇ ਨਾਮ ਕੀਤਾ ਹੋਇਆ ਸੀ ।
ਮ੍ਰਿਤਕ ਹਰਜੀਤ ਸਿੰਘ ਇੰਗਲੈਂਡ ਆਉਣ ਤੋਂ ਪਹਿਲਾਂ ਆਪਣੀ ਪਤਨੀ ਨੂੰ ਵੀਡੀਓ ਰਿਕਾਰਡਿੰਗ ਦੇ ਕੇ ਆਇਆ ਸੀ ਕਿ ਉਹ ਆਪਣੇ ਪਿੰਡ ਤਾਰਾਗੜ੍ਹ ਜਾ ਰਿਹਾ ਹੈ ਅਤੇ ਜੇਕਰ ਉਸ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਉੱਥੇ ਰਹਿੰਦਾ ਪਰਿਵਾਰ ਤੇ ਰਿਸ਼ਤੇਦਾਰ ਜ਼ਿੰਮੇਵਾਰ ਹੋਣਗੇ । ਹਰਜੀਤ ਸਿੰਘ ਨੇ ਪਿੱਛੇ ਜਿਹੇ ਜਾਇਦਾਦ ਚੋਂ ਹਿੱਸਾ ਲੈਣ ਲਈ ਮੋਹਤਬਰ ਬੰਦੇ ਇਕੱਠੇ ਕੀਤੇ ਤਾਂ ਉਸ ਵੇਲੇ ਉਸ ਦੇ ਵੱਡੇ ਭਰਾ ਸੁਖਰਾਜ ਸਿੰਘ ਨੇ ਬਾਹਰੋਂ ਬੰਦੇ ਲਿਆ ਕੇ ਹਰਜੀਤ ਸਿੰਘ 'ਤੇ ਹਮਲਾ ਕੀਤਾ, ਜਿਸ ਦੀ ਸ਼ਿਕਾਇਤ ਵੀ ਕੀਤੀ ਗਈ, ਪਰ ਕੋਈ ਕਾਰਵਾਈ ਨਹੀਂ ਹੋਈ। ਬੀਤੀ 12 ਦਸੰਬਰ ਨੂੰ ਰਾਤ ਸਮੇਂ ਹਰਜੀਤ ਸਿੰਘ ਸਕੂਟਰੀ 'ਤੇ ਪਿੰਡ ਮੱਲੀਆਂ ਦੇ ਢਾਬੇ 'ਤੇ ਰੋਟੀ ਖਾਣ ਗਿਆ ਤਾਂ ਉਸ ਨੂੰ ਮਾਰਨ ਦੀ ਨੀਅਤ ਨਾਲ ਉਸ ਵਿਚ ਬਿਨਾਂ ਹਾਰਨ ਦਿੱਤੇ ਲਾਪਰਵਾਹੀ ਨਾਲ ਤੇਜ਼ ਰਫ਼ਤਾਰ ਗੱਡੀ ਲਿਆ ਕੇ ਮਾਰੀ ਗਈ, ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ।
;
;
;
;
;
;
;
;