ਨਾਭਾ ਦੇ ਦੁਲੱਦੀ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੀ ਅਕਾਲੀ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਰਾਮਗੜ੍ਹ ਨੇ
ਨਾਭਾ ,17 ਦਸੰਬਰ (ਜਗਨਾਰ ਸਿੰਘ ਦੁਲੱਦੀ)- ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀ ਗਿਣਤੀ ਦੇ ਨਤੀਜੇ ਆਉਣੇ ਸ਼ੁਰੂ ਹੋਏ ਹੋ ਗਏ ਹਨ ਜਿਸ ਤਹਿਤ ਨਾਭਾ ਹਲਕੇ ਦੇ ਦੁਲੱਦੀ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣ ਅਕਾਲੀ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਰਾਮਗੜ੍ਹ ਨੇ ਆਪਣੇ ਵਿਰੋਧੀਆਂ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਲਈ। ਬੀਬੀ ਹਰਪ੍ਰੀਤ ਕੌਰ ਰਾਮਗੜ੍ਹ ਨੇ ਇਹ ਚੋਣ ਕਰੀਬ 800 ਵੋਟਾਂ ਤੇ ਫਰਕ ਨਾਲ ਜਿੱਤੀ ਹੈ। ਦੱਸਣ ਯੋਗ ਹੈ ਕਿ ਬੀਬੀ ਹਰਪ੍ਰੀਤ ਕੌਰ ਰਾਮਗੜ੍ਹ ਬਲਾਕ ਸੰਮਤੀ ਨਾਭਾ ਦੇ ਸਾਬਕਾ ਚੇਅਰਮੈਨ ਅਤੇ ਪੜ੍ਹੇ ਲਿਖੇ ਹਨ, ਜੋ ਕਿ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ। ਬੀਬੀ ਹਰਪ੍ਰੀਤ ਕੌਰ ਰਾਮਗੜ੍ਹ ਨੇ ਕਿਹਾ ਕਿ ਇਹ ਜਿੱਤ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਦੀ ਜਿੱਤ ਹੈ ਅਤੇ ਇਸ ਦਾ ਸਿਹਰਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੇ ਨਾਲ ਨਾਲ ਸਾਬਕਾ ਮੰਤਰੀ ਸਵਰਗੀ ਰਾਜਾ ਨਰਿੰਦਰ ਸਿੰਘ ਦੇ ਪੋਤਰੇ ਮਾਨ ਇੰਦਰ ਸਿੰਘ ਨੂੰ ਦਿੰਦੇ ਹਨ।
;
;
;
;
;
;
;
;