ਆਮ ਆਦਮੀ ਪਾਰਟੀ ਦੀ ਉਮੀਦਵਾਰ ਦਿਲਜੀਤ ਕੌਰ 517 ਵੋਟਾਂ ਦੇ ਫਰਕ ਨਾਲ ਚੋਣ ਜਿੱਤੇ
ਅਜਨਾਲਾ, 17 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਲਾਕ ਸੰਮਤੀ ਅਜਨਾਲਾ ਅਧੀਨ ਆਉਂਦੇ ਜ਼ੋਨ ਗੁੱਜਰਪੁਰਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਿਲਜੀਤ ਕੌਰ ਆਪਣੇ ਵਿਰੋਧੀ ਭਾਜਪਾ ਦੇ ਉਮੀਦਵਾਰ ਲਖਬੀਰ ਕੌਰ ਨੂੰ 517 ਵੋਟਾਂ ਦੇ ਫਰਕ ਨਾਲ ਹਰਾ ਕੇ ਚੋਣ ਜਿੱਤੇ I ਉਹਨਾਂ ਦੇ ਚੋਣ ਜਿੱਤਣ ਤੋਂ ਬਾਅਦ ਸਰਪੰਚ ਨਿਮਰਤਪਾਲ ਕੌਰ ਅੰਬ ਕੋਟਲੀ ਦੇ ਪਤੀ ਮਾਸਟਰ ਸਰਫਰਾਜ ਸਿੰਘ ਅੰਬ ਕੋਟਲੀ ਤੇ ਸਮਰਥਕਾਂ ਵੱਲੋਂ ਉਹਨਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ I ਇਸ ਮੌਕੇ ' ਅਜੀਤ' ਨਾਲ ਗੱਲਬਾਤ ਕਰਦਿਆਂ ਦਿਲਜੀਤ ਕੌਰ ਨੇ ਪਾਰਟੀ ਟਿਕਟ ਦੇਣ ਲਈ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਜ਼ੋਨ ਅਧੀਨ ਆਉਂਦੇ ਪਿੰਡਾਂ ਦੇ ਵੋਟਰਾਂ ਦੇ ਸਦਾ ਰਿਣੀ ਰਹਿਣਗੇ ਜਿਨਾਂ ਵੱਲੋਂ ਇੰਨੀ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਵਾਉਣ ਲਈ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ I ਇਸ ਮੌਕੇ ਮਾਸਟਰ ਸਰਫਰਾਜ ਸਿੰਘ ਅੰਬ ਕੋਟਲੀ, ਸਰਪੰਚ ਮਨਜਿੰਦਰ ਸਿੰਘ ਸੈਦੋਗਾਜੀ, ਸਰਪੰਚ ਗੁਰਨਾਮ ਸਿੰਘ ਕਮੀਰਪੁਰਾ, ਮੈਂਬਰ ਪੰਚਾਇਤ ਸਰਬਜੀਤ ਸਿੰਘ, ਮੈਂਬਰ ਪੰਚਾਇਤ ਸੰਦੀਪ ਸਿੰਘ, ਕੁਲਦੀਪ ਸਿੰਘ, ਦਿਲਬਾਗ ਸਿੰਘ, ਦਲਬੀਰ ਸਿੰਘ, ਹਰਧੀਰ ਸਿੰਘ, ਹਰਪਿੰਦਰ ਸਿੰਘ, ਗੁਰਨਿਮਰਾਜ ਸਿੰਘ, ਯੂਸਫ ਮਸੀਹ ਮੈਂਬਰ ਪੰਚਾਇਤ, ਹਰਵਿੰਦਰ ਸਿੰਘ ਵਾਹਲਾ ਅਤੇ ਭਗਵਾਨ ਸਿੰਘ ਆਦਿ ਹਾਜ਼ਰ ਸਨ I
;
;
;
;
;
;
;
;