ਆਮ ਆਦਮੀ ਪਾਰਟੀ ਦੇ ਪਵਿੱਤਰ ਸਿੰਘ ਸਰਪੰਚ ਜ਼ੋਨ ਛਾਜਲੀ ਤੋਂ ਜ਼ਿਲ੍ਹਾ ਪ੍ਰੀਸਦ ਚੋਣ ਜਿੱਤੇ
ਧਰਮਗੜ੍ਹ (ਸੰਗਰੂਰ), 17 ਦਸੰਬਰ (ਗੁਰਜੀਤ ਸਿੰਘ ਚਹਿਲ)-ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਪ੍ਰੀਸ਼ਦ ਜੋਨ ਛਾਜਲੀ ਤੋਂ ਪਿੰਡ ਪੱਧਰ 'ਤੇ ਲੋਕਾਂ 'ਚ ਮਜ਼ਬੂਤ ਪਕੜ ਰੱਖਣ ਵਾਲੇ ਅਤੇ ਵਿਕਾਸ ਪ੍ਰਤੀ ਵਚਨਬੱਧ ਪਵਿੱਤਰ ਸਿੰਘ ਬੈਨੀਪਾਲ ਸਾਬਕਾ ਸਰਪੰਚ ਗੰਢੂਆ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਸੀ । ਜਿਕਰਯੋਗ ਹੈ ਪਵਿੱਤਰ ਸਿੰਘ ਬੈਨੀਪਾਲ ਨੇ ਆਪਣੇ ਸਰਪੰਚੀ ਕਾਰਜਕਾਲ ਦੌਰਾਨ ਪਿੰਡ ਅਤੇ ਇਲਾਕੇ ਦੇ ਲੋਕਾਂ ਦੇ ਸਿੱਧੇ ਸੰਪਰਕ ਵਿੱਚ ਰਹਿ ਕੇ ਹਰ ਸਮੱਸਿਆ ਨੂੰ ਤਰਜੀਹੀ ਅਧਾਰ ‘ਤੇ ਹੱਲ ਕਰਵਾਇਆ। ਜਿਕਰਯੋਗ ਹੈ ਕਿ ਪਵਿੱਤਰ ਸਰਪੰਚ ਦੀ ਉਮੀਦਵਾਰੀ ਨਾਲ ਚੋਣ ਮੁਕਾਬਲਾ ਦਿਲਚਸਪ ਹੋ ਗਿਆ ਸੀ । ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 4200 ਵੋਟ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਲੋਕਾਂ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਜਿੱਤ ਨਾਲ ਹਲਕੇ ਦੇ ਵਿਕਾਸ ਕਾਰਜਾਂ ਨੂੰ ਨਵੀਂ ਦਿਸ਼ਾ ਮਿਲੇਗੀ । ਸਾਬਕਾ ਸਰਪੰਚ ਪਵਿੱਤਰ ਸਿੰਘ ਬੈਨੀਪਾਲ ਨੇ ਇਸ ਮਾਣਮੱਤੀ ਜਿੱਤ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਸਮੇਤ ਸਮੁੱਚੀ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ, ਜਿੰਨਾ ਨੇ ਉਨਾ ਨੂੰ ਜਿਤਾਉਣ ਲਈ ਦਿਨ ਰਾਤ ਇਕ ਕੀਤਾ।
;
;
;
;
;
;
;
;
;