ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ, ਦੂਜਾ ਜ਼ਖ਼ਮੀ
ਮਾਛੀਵਾੜਾ ਸਾਹਿਬ, 16 ਦਸੰਬਰ (ਰਾਜਦੀਪ ਸਿੰਘ ਅਲਬੇਲਾ) - ਸਰਹਿੰਦ ਨਹਿਰ ਕਿਨਾਰੇ ਪਿੰਡ ਮੁਸ਼ਕਾਬਾਦ ਕੋਲ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਪਰਦੀਪ ਕੁਮਾਰ (55) ਵਾਸੀ ਬਾਸ ਭਭੌਰ, ਥਾਣਾ ਨੰਗਲ ਦੀ ਮੌਤ ਹੋ ਗਈ ਹੈ। ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਮ੍ਰਿਤਕ ਦੇ ਭਰਾ ਦੀਪਕ ਸ਼ਰਮਾ ਨੇ ਦੱਸਿਆ ਕਿ ਉਸ ਦਾ ਭਰਾ ਪਰਦੀਪ ਕੁਮਾਰ ਅਲਮਾਰੀਆਂ ਬਣਾਉਣ ਦੀ ਵਰਕਸ਼ਾਪ ਕਰਦਾ ਸੀ ਅਤੇ ਅਸੀਂ ਕੱਲ੍ਹ ਲੁਧਿਆਣਾ ਤੋਂ ਸਾਮਾਨ ਲੈਣ ਗਏ ਸੀ। ਜਦੋਂ ਅਸੀਂ ਸਾਮਾਨ ਲੈ ਕੇ ਵਾਪਸ ਆ ਰਹੇ ਸੀ ਤਾਂ ਗੜ੍ਹੀ ਪੁਲ ਤੋਂ ਥੋੜਾ ਦੂਰ ਮੁਸ਼ਕਾਬਾਦ ਕੱਟ ਕੋਲ ਗੱਡੀ ਦਾ ਪਿਛਲਾ ਟਾਇਰ ਫੱਟ ਗਿਆ। ਗੱਡੀ ਦਾ ਟਾਇਰ ਬਦਲਣ ਲਈ ਮੇਰਾ ਭਰਾ ਪਰਦੀਪ ਕੁਮਾਰ ਜੈੱਕ ਲਗਾ ਕੇ ਪਿੱਛੇ ਡਾਲੇ ਦੇ ਹੇਠਾਂ ਸਟਿਪਣੀ ਕੱਢਣ ਲਈ ਖੜ੍ਹਾ ਸੀ ਤਾਂ ਗੜ੍ਹੀ ਪੁਲ ਸਾਈਡ ਤੋਂ ਇਕ ਤੇਜ ਰਫ਼ਤਾਰ ਟਿੱਪਰ ਲਾਪ੍ਰਵਾਹੀ ਨਾਲ ਆਇਆ ਅਤੇ ਸਾਡੀ ਗੱਡੀ ਵਿਚ ਮਾਰਿਆ ਜਿਸ ਦੀ ਲਪੇਟ ਵਿਚ ਮੇਰਾ ਭਰਾ ਵੀ ਆ ਗਿਆ। ਮੇਰੇ ਭਰਾ ਦੇ ਸਿਰ ’ਤੇ ਸੱਟ ਵੱਜਣ ਮੌਕੇ ’ਤੇ ਹੀ ਮੌਤ ਹੋ ਗਈ। ਟਿੱਪਰ ਚਾਲਕ ਇਹ ਦੇਖ ਹੇਠਾਂ ਉੱਤਰ ਆਇਆ ਅਤੇ ਜਦੋਂ ਉਸ ਨੇ ਦੇਖਿਆ ਕਿ ਮੇਰੇ ਭਰਾ ਦੀ ਮੌਤ ਹੋ ਗਈ ਹੈ ਤਾਂ ਉਹ ਵਾਹਨ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਵਲੋਂ ਮੇਰੇ ਭਰਾ ਦੀ ਲਾਸ਼ ਸਿਵਲ ਹਸਪਤਾਲ ਮੋਰਚਰੀ ਵਿਚ ਰਖਵਾ ਦਿੱਤੀ ਹੈ। ਪੁਲਿਸ ਵਲੋਂ ਮ੍ਰਿਤਕ ਦੇ ਭਰਾ ਵਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਨਾ-ਮਲੂਮ ਟਿੱਪਰ ਡਰਾਈਵਰ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
;
;
;
;
;
;
;
;
;