ਆਸਟ੍ਰੇਲੀਆ ਦੇ ਬੌਂਡੀ ਬੀਚ 'ਤੇ ਯਹੂਦੀਆਂ 'ਤੇ ਅੱਤਵਾਦੀ ਹਮਲਾ: ਦੋਸ਼ੀ ਸਾਜਿਦ ਅਕਰਮ ਦਾ ਹੈਦਰਾਬਾਦ ਪਿਛੋਕੜ
ਹੈਦਰਾਬਾਦ (ਤੇਲੰਗਾਨਾ) , 16 ਦਸੰਬਰ (ਏਐਨਆਈ)- ਤੇਲੰਗਾਨਾ ਪੁਲਿਸ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਬੌਂਡੀ ਬੀਚ ਅੱਤਵਾਦੀ ਹਮਲੇ ਦੇ ਇਕ ਦੋਸ਼ੀ ਸਾਜਿਦ ਅਕਰਮ ਮੂਲ ਰੂਪ ਵਿਚ ਹੈਦਰਾਬਾਦ ਦਾ ਰਹਿਣ ਵਾਲਾ ਸੀ, ਪਹਿਲਾਂ ਦੀਆਂ ਰਿਪੋਰਟਾਂ ਦੇ ਉਲਟ ਜਿਨ੍ਹਾਂ ਵਿਚ ਹਮਲਾਵਰਾਂ ਦੀ ਪਛਾਣ ਪਾਕਿਸਤਾਨੀ ਮੂਲ ਦੇ ਵਜੋਂ ਕੀਤੀ ਗਈ ਸੀ।
ਤੇਲੰਗਾਨਾ ਪੁਲਿਸ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਆਸਟ੍ਰੇਲੀਆਈ ਅਧਿਕਾਰੀ 14 ਦਸੰਬਰ ਨੂੰ ਸਿਡਨੀ ਦੇ ਪ੍ਰਤੀਕ ਬੌਂਡੀ ਬੀਚ 'ਤੇ ਯਹੂਦੀ ਭਾਈਚਾਰੇ ਦੇ ਹਨੂਕਾਹ ਜਸ਼ਨ ਦੌਰਾਨ ਹੋਏ ਕਤਲੇਆਮ ਨੂੰ ਇਕ ਅੱਤਵਾਦੀ ਹਮਲੇ ਵਜੋਂ ਜਾਂਚ ਕਰ ਰਹੇ ਹਨ, ਜਿਸ ਨੂੰ ਇਕ ਪਿਤਾ ਅਤੇ ਪੁੱਤਰ ਦੀ ਜੋੜੀ ਨੇ ਅੰਜਾਮ ਦਿੱਤਾ ਸੀ । ਇਸ ਵਿਚ 15 ਲੋਕ ਮਾਰੇ ਗਏ ਸਨ ਅਤੇ ਦਰਜਨਾਂ ਜ਼ਖ਼ਮੀ ਹੋ ਗਏ ਸਨ।
ਹਮਲਾਵਰਾਂ ਦੀ ਪਛਾਣ ਸਾਜਿਦ ਅਕਰਮ, ਉਮਰ 50, ਅਤੇ ਉਸ ਦੇ 24 ਸਾਲਾ ਪੁੱਤਰ ਨਵੀਦ ਅਕਰਮ ਵਜੋਂ ਹੋਈ ਹੈ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਦੋਵੇਂ ਆਈ. ਐਸ. ਆਈ. ਐਸ. ਵਿਚਾਰਧਾਰਾ ਤੋਂ ਪ੍ਰੇਰਿਤ ਸਨ, ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਤੇਲੰਗਾਨਾ ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਸਾਜਿਦ ਅਕਰਮ ਨੇ ਨਵੰਬਰ 1998 ਵਿਚ ਰੁਜ਼ਗਾਰ ਦੀ ਭਾਲ ਵਿਚ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਹੈਦਰਾਬਾਦ ਵਿਚ ਆਪਣੀ ਬੈਚਲਰ ਆਫ਼ ਕਾਮਰਸ ਦੀ ਡਿਗਰੀ ਪੂਰੀ ਕੀਤੀ। ਬਾਅਦ ਵਿਚ ਉਸ ਨੇ ਯੂਰਪੀਅਨ ਮੂਲ ਦੀ ਇਕ ਔਰਤ ਵੇਨੇਰਾ ਗ੍ਰੋਸੋ ਨਾਲ ਵਿਆਹ ਕਰਵਾ ਲਿਆ ਅਤੇ ਆਸਟ੍ਰੇਲੀਆ ਵਿਚ ਪੱਕੇ ਤੌਰ 'ਤੇ ਵਸ ਗਿਆ।
;
;
;
;
;
;
;
;