JALANDHAR WEATHER

ਪਿੰਡ ਰਾਏਪੁਰ ਨੇ ਕਾਇਮ ਕੀਤੀ ਭਾਈਚਾਰਕ ਸਾਂਝ ਦੀ ਨਿਵੇਕਲੀ ਮਿਸਾਲ

ਸਾਰੀਆਂ ਪਾਰਟੀਆਂ ਨੇ ਇੱਕੋ ਥਾਂ ਬੈਠ ਕੇ ਕੱਟੀਆਂ ਪਰਚੀਆਂ
ਅਮਰਗੜ੍ਹ,14 ਦਸੰਬਰ (ਜਤਿੰਦਰ ਮੰਨਵੀਂ)-ਜਿੱਥੇ ਅੱਜਕੱਲ੍ਹ ਚੋਣਾਂ ਦੌਰਾਨ ਅਕਸਰ ਤਣਾਅ ਅਤੇ ਲੜਾਈ-ਝਗੜੇ ਦਾ ਮਾਹੌਲ ਵੇਖਣ ਨੂੰ ਮਿਲਦਾ ਹੈ, ਉੱਥੇ ਹੀ ਅਮਰਗੜ੍ਹ ਦੇ ਨੇੜਲੇ ਪਿੰਡ ਰਾਏਪੁਰ ਨੇ ਲੋਕਤੰਤਰ ਦੀ ਇੱਕ ਬੇਹੱਦ ਖੂਬਸੂਰਤ ਅਤੇ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ। ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੌਰਾਨ ਪਿੰਡ ਵਿੱਚ ਆਪਸੀ ਭਾਈਚਾਰੇ ਦਾ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ, ਜੋ ਬਾਕੀ ਪਿੰਡਾਂ ਲਈ ਵੀ ਰਾਹ ਦਸੇਰਾ ਬਣ ਗਿਆ ਹੈ।ਪਿੰਡ ਰਾਏਪੁਰ 'ਚ ਸਿਆਸੀ ਵਲਗਣਾਂ ਤੋਂ ਉੱਪਰ ਉੱਠਦਿਆਂ, ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਵੱਖੋ-ਵੱਖਰੇ ਬੂਥ ਲਗਾਉਣ ਦੀ ਬਜਾਏ, ਇੱਕੋ ਜਗ੍ਹਾ 'ਤੇ ਸਾਂਝਾ ਪੋਲਿੰਗ ਬੂਥ ਲਗਾਇਆ। ਹੈਰਾਨੀ ਅਤੇ ਖੁਸ਼ੀ ਦੀ ਗੱਲ ਇਹ ਰਹੀ ਕਿ ਪਿੰਡ ਵਾਸੀਆਂ ਦੀਆਂ ਵੋਟਿੰਗ ਪਰਚੀਆਂ ਵੀ ਸਾਂਝੇ ਤੌਰ 'ਤੇ ਹੀ ਕੱਟੀਆਂ ਗਈਆਂ।ਇੱਕ ਸੱਥ ਹੇਠਾਂ ਇਕੱਠੇ ਬੈਠੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਚੋਣਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਪਿੰਡ ਦਾ ਭਾਈਚਾਰਾ ਸਭ ਤੋਂ ਪਹਿਲਾਂ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹਾਂ। ਇਹੀ ਕਾਰਨ ਹੈ ਕਿ ਪਿੰਡ ਵਿੱਚ ਵੋਟਾਂ ਦੌਰਾਨ ਕੋਈ ਰੌਲਾ-ਝਗੜਾ ਜਾਂ ਤਕਰਾਰ ਨਹੀਂ ਹੁੰਦੀ ਅਤੇ ਸਾਰਾ ਕੰਮ ਸ਼ਾਂਤੀਪੂਰਵਕ ਨੇਪਰੇ ਚੜ੍ਹਦਾ ਹੈ।ਇਸ ਮੌਕੇ ਪਿੰਡ ਦੀ ਏਕਤਾ ਦਾ ਸਬੂਤ ਦਿੰਦੇ ਹੋਏ ਮੌਜੂਦਾ ਸਰਪੰਚ ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਛਪਾਲ ਸਿੰਘ, ਨੰਬਰਦਾਰ ਜਰਨੈਲ ਸਿੰਘ, ਜਸਵਿੰਦਰ ਸਿੰਘ, ਪਵਿੱਤਰ ਸਿੰਘ, ਸਰਬਨ ਸਿੰਘ, ਮਨਪ੍ਰੀਤ ਸਿੰਘ, ਵਿਜੇ ਕੁਮਾਰ ਅਤੇ ਅਮਨਦੀਪ ਸਿੰਘ ਸਮੇਤ ਸਾਰੀਆਂ ਪਾਰਟੀਆਂ ਦੇ ਪ੍ਰਮੁੱਖ ਆਗੂ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ