JALANDHAR WEATHER

ਬਲਾਕ ਮੁੱਲਾਂਪੁਰ 25 ਸੰਮਤੀ ਜ਼ੋਨਾਂ ’ਚ ਦੁਪਹਿਰ 12:15 ਵਜੇ ਤੱਕ 17.10% ਵੋਟ ਪੋਲ

ਮੁੱਲਾਂਪੁਰ-ਦਾਖਾ (ਲੁਧਿਆਣਾ), 14 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਹਲਕਾ ਦਾਖਾ ’ਚ ਅੱਜ 2-4 ਬੂਥਾਂ ਨੂੰ ਛੱਡ ਕੇ ਬੈਲਟ ਪੇਪਰਾਂ ਰਾਹੀਂ ਵੋਟ ਪੋਲ ਪ੍ਰਕਿਰਿਆ ਅਮਨ ਸ਼ਾਂਤੀ ਨਾਲ ਹੋ ਰਹੀ ਹੈ। ਬਲਾਕ ਮੁੱਲਾਂਪੁਰ ਦੇ 25 ਪੰਚਾਇਤ ਸੰਮਤੀ ਜ਼ੋਨਾਂ ਲਈ ਚੋਣਕਾਰ ਅਫਸਰ, ਏ.ਆਰ.ਓ ਦਫਤਰੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 12:15 ਵਜੇ ਤੱਕ 17.10 ਫੀਸਦੀ ਵੋਟ ਪੋਲਿੰਗ ਹੋਈ। ਪੰਜਾਬ ਪੰਚਾਇਤੀ ਰਾਜ ਐਕਟ ਤਹਿਤ ਇਨ੍ਹਾਂ ਚੋਣਾਂ ਪ੍ਰਤੀ ਵੀ ਵੋਟਰਾਂ ’ਚ ਪੰਚਾਇਤੀ ਚੋਣਾਂ ਵਾਲਾ ਉਤਸ਼ਾਹ ਪਾਇਆ ਗਿਆ। ਸਵੇਰ 8 ਵਜੇ ਸ਼ੁਰੂ ਹੋਈ ਵੋਟ ਪੋਲਿੰਗ ਸ਼ਾਮ 4 ਵਜੇ ਤੱਕ ਨਿਰੰਤਰ ਜਾਰੀ ਰਹੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ