ਦਿੜ੍ਹਬਾ ਇਲਾਕੇ ਵਿਚ ਅਮਨ ਅਮਾਨ ਨਾਲ ਵੋਟਿੰਗ, ਮਮਦੋਟ ਦੇ ਪਿੰਡ ਵਿਚ 'ਆਪ' ਦੇ ਦੋ ਧੜੇ ਭਿੜੇ
ਦਿੜ੍ਹਬਾ ਮੰਡੀ (ਸੰਗਰੂਰ)/ਮਮਦੋਟ/ਫ਼ਿਰੋਜ਼ਪੁਰ, 14 ਦਸੰਬਰ (ਹਰਬੰਸ ਸਿੰਘ ਛਾਜਲੀ/ਸੁਖਦੇਵ ਸਿੰਘ ਸੰਗਮ)- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਵੋਟਰ ਸਵੇਰੇ ਹੀ ਪੋਲਿੰਗ ਬੂਥਾਂ 'ਤੇ ਆਉਣੇ ਸ਼ੁਰੂ ਹੋ ਗਏ ਸਨ। ਇਲਾਕੇ ਵਿਚ ਅਮਨ ਅਮਾਨ ਨਾਲ ਵੋਟਾਂ ਪੋਲਿੰਗ ਹੋ ਰਹੀਆਂ ਹਨ। ਸ਼ੁਰੂ ਵਿਚ ਵੋਟਰਾਂ ਦੀ ਗਿਣਤੀ ਪੋਲਿੰਗ ਬੂਥਾਂ ਤੇ ਘੱਟ ਹੀ ਰਹੀ। ਤੇਜ਼ ਧੁੱਪ ਨਿਕਲਦਿਆਂ ਹੀ ਵੋਟਰ ਉਤਸ਼ਾਹ ਨਾਲ ਪੋਲਿੰਗ ਬੂਥਾਂ 'ਤੇ ਪੁੱਜੇ, ਜਿਸ ਤੋਂ ਬਾਅਦ ਪੋਲਿੰਗ ਬੂਥਾਂ ਤੇ ਵੋਟਰਾਂ ਦੀਆਂ ਕਤਾਰਾਂ ਲੱਗ ਗਈਆਂ।
ਓਧਰ ਬਲਾਕ ਮਮਦੋਟ ਦੇ ਪਿੰਡ ਬੇਟੂ ਕਦੀਮ ਵਿਖੇ ਹੋ ਰਹੀ ਪੋਲਿੰਗ ਦੌਰਾਨ ਆਂਮ ਆਦਮੀ ਪਾਰਟੀ ਦੇ ਦੋ ਧੜਿਆਂ ਦੇ ਆਪਸ ਵਿਚ ਭਿੜਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਅਕਾਲੀ ਉਮੀਦਵਾਰ ਵਲੋਂ ਬੂਥ 'ਤੇ ਗੇੜਾ ਮਾਰਨ ਦੋਰਾਨ ਆਪ ਦੇ ਇਕ ਧੜੇ ਦੇ ਲੋਕਾਂ ਦੀ ਦੂਜੇ ਧੜੇ 'ਤੇ ਉਨ੍ਹਾਂ ਦੀ ਕਥਿਤ ਵੀਡੀਓ ਅਕਾਲੀ ਉਮੀਦਵਾਰ ਨਾਲ ਬਣਾਉਣ ਦੇ ਸ਼ੱਕ ਵਿਚ ਆਪਸੀ ਤਕਰਾਰ ਹੋ ਗਈ, ਜਿਸ ਦੋਰਾਨ ਇੱਟਾਂ,ਰੋੜੇ ਤੇ ਕੁਰਸੀਆਂ ਚੱਲਣ ਦੀ ਜਾਣਕਾਰੀ ਮਿਲੀ ਹੈ। ਫਿਲਹਾਲ ਇਸ ਦੌਰਾਨ ਕਿਸੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ।
;
;
;
;
;
;
;
;