ਐਸਪੀਡੀ ਸਰਬਜੀਤ ਸਿੰਘ ਬਾਹੀਆ ਵਲੋਂ ਚੋਣ ਕੇਂਦਰ ਸੜੋਆ ਦਾ ਦੌਰਾ, ਸੁਲਤਾਨਪੁਰ ਲੋਧੀ ਚ 93 ਸਾਲਾ ਬਾਪੂ ਸਵਰਨ ਸਿੰਘ ਪਹੁੰਚਿਆ ਵੋਟ ਪਾਉਣ
ਸੜੋਆ/ਨਵਾਂ ਸ਼ਹਿਰ/ਸੁਲਤਾਨ ਪੁਰ ਲੋਧੀ (ਕਪੂਰਥਲਾ),14 ਦਸੰਬਰ (ਹਰਮੇਲ ਸਹੂੰਗੜਾ/ਲਾਡੀ, ਥਿੰਦ, ਹੈਪੀ) - ਪੰਜਾਬ ਅੰਦਰ ਪੈ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਨਵਾਂ ਸ਼ਹਿਰ ਦੇ ਐਸਪੀ ਡੀ ਸਰਬਜੀਤ ਸਿੰਘ ਬਾਹੀਆ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਬੂਥ ਨੰਬਰ 74 ਦਾ ਦੌਰਾ ਕੀਤਾ। ਓਧਰ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਸੁਲਤਾਨਪੁਰ ਲੋਧੀ ਦੇ ਪਿੰਡ ਮੇਵਾ ਸਿੰਘ ਵਿਖੇ 93 ਸਾਲਾ ਬਾਪੂ ਸਵਰਨ ਸਿੰਘ ਬੂਥ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪਹੁੰਚਿਆ।
;
;
;
;
;
;
;
;