ਨਾਰਕੋਟਿਕਸ ਕੰਟਰੋਲ ਬਿਊਰੋ ਤੇ ਪੁਲਿਸ ਨੇ ਦਿੱਲੀ ਦੇ ਛਤਰਪੁਰ ਤੋਂ 262 ਕਰੋੜ ਰੁਪਏ ਦਾ ਨਸ਼ਾ ਕੀਤਾ ਬਰਾਮਦ
ਨਵੀਂ ਦਿੱਲੀ , 23 ਨਵੰਬਰ - ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਜਾਰੀ ਕੀਤੇ ਇਕ ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਦਿੱਲੀ ਦੇ ਛਤਰਪੁਰ ਦੇ ਇਕ ਘਰ ਤੋਂ ਲਗਭਗ 262 ਕਰੋੜ ਰੁਪਏ ਦੀ ਕੀਮਤ ਵਾਲੀ 328 ਕਿਲੋਗ੍ਰਾਮ ਮੈਥੈਂਫੇਟਾਮਾਈਨ ਬਰਾਮਦ ਕਰਕੇ ਇਕ ਅੰਤਰਰਾਸ਼ਟਰੀ ਮੈਥੈਂਫੇਟਾਮਾਈਨ ਕਾਰਟੇਲ ਦਾ ਪਰਦਾਫਾਸ਼ ਕੀਤਾ ਹੈ।
ਗ੍ਰਹਿ ਮੰਤਰਾਲੇ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ "ਆਪ੍ਰੇਸ਼ਨ ਕ੍ਰਿਸਟਲ ਫੋਰਟਰੈਸ" ਨਾਂਅ ਦੀ ਇਸ ਕਾਰਵਾਈ ਦੇ ਨਤੀਜੇ ਵਜੋਂ 20 ਨਵੰਬਰ ਨੂੰ ਨਾਗਾਲੈਂਡ ਦੀ ਇਕ ਔਰਤ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਰਾਸ਼ਟਰੀ ਰਾਜਧਾਨੀ ਵਿਚ ਇਸ ਗ਼ੈਰ -ਕਾਨੂੰਨੀ ਪਦਾਰਥ ਦੀ ਸਭ ਤੋਂ ਵੱਡੀ ਬਰਾਮਦਗੀ ਵਿਚੋਂ ਇਕ ਹੋਣ ਦੇ ਨਾਤੇ, ਦੱਖਣੀ ਦਿੱਲੀ ਦੇ ਛਤਰਪੁਰ ਵਿਚ ਨਾਗਾਲੈਂਡ ਦੀ ਮੂਲ ਔਰਤ ਦੇ ਘਰੋਂ ਉੱਚ-ਗੁਣਵੱਤਾ ਵਾਲੀ ਮੈਥੈਂਫੇਟਾਮਾਈਨ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਸੀ ਅਤੇ ਉਸ ਨੂੰ ਨਾਗਾਲੈਂਡ ਪੁਲਿਸ ਦੇ ਸਹਿਯੋਗ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।
;
;
;
;
;
;
;
;