JALANDHAR WEATHER

13 ਸਾਲਾ ਲੜਕੀ ਦੇ ਭਰਾ ਤੇ ਚਾਚੇ ਨੇ ਕੀਤਾ ਅੰਤਿਮ ਸੰਸਕਾਰ , ਹੱਥਾਂ 'ਤੇ ਮਹਿੰਦੀ ਲਗਾ ਕੇ ਤੋਰਿਆ

ਜਲੰਧਰ, 23 ਨਵੰਬਰ-ਪੰਜਾਬ ਦੇ ਜਲੰਧਰ ਵਿਚ 22 ਤਰੀਕ ਦੀ ਸ਼ਾਮ ਨੂੰ ਇਕ 13 ਸਾਲਾ ਲੜਕੀ ਦਾ ਜਬਰ-ਜਨਾਹ ਪਿੱਛੋਂ ਕਤਲ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ ਲੈ ਕੇ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਸੀ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਮੁਲਜ਼ਮ ਹਰਮਿੰਦਰ ਸਿੰਘ ਉਰਫ਼ ਰਿੰਪੀ ਵਿਰੁੱਧ ਪੋਸਕੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ, ਜਿਸ ਵਿਚ ਉਸ 'ਤੇ ਕਤਲ ਅਤੇ ਜਬਰ-ਜ਼ਨਾਹ ਦਾ ਦੋਸ਼ ਲਗਾਇਆ ਗਿਆ ਹੈ।

ਪੋਸਟਮਾਰਟਮ ਕਰਨ ਤੋਂ ਬਾਅਦ ਪੁਲਿਸ ਨੇ 13 ਸਾਲਾ ਲੜਕੀ ਦੀ ਲਾਸ਼ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਸੀ। ਮ੍ਰਿਤਕ ਲੜਕੀ ਦੀ ਮਾਂ ਨੇ ਉਸਦੇ ਹੱਥਾਂ 'ਤੇ ਮਹਿੰਦੀ ਲਗਾਈ ਅਤੇ ਉਸਦੇ ਵਿਆਹ ਵਾਲਾ ਪਹਿਰਾਵਾ ਅਤੇ ਚੂੜੀਆਂ ਉਸ ਦੇ ਸਰੀਰ ਦੇ ਕੋਲ ਰੱਖੀਆਂ। ਲੜਕੀ ਦੇ ਭਰਾ ਅਤੇ ਚਾਚੇ ਨੇ ਮੁੱਖ ਅਗਨੀ ਦੇ ਕੇ ਅੰਤਿਮ ਸੰਸਕਾਰ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ