JALANDHAR WEATHER

ਪੁਲਿਸ ਨੂੰ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਸੁਨਾਮ ਊਧਮ ਸਿੰਘ ਵਾਲਾ, 15 ਨਵੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਸੁਨਾਮ ਪੁਲਿਸ ਨੂੰ ਅੱਜ ਸਥਾਨਕ ਲੋਕ ਨਿਰਮਾਣ ਵਿਭਾਗ ਦੇ ਅਰਾਮ ਘਰ ਕੋਲੋਂ ਇਕ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਹੈ।ਪੁਲਿਸ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਲੋਕ ਨਿਰਮਾਣ ਵਿਭਾਗ ਦੇ ਅਰਾਮ ਘਰ ਕੋਲ ਇਕ ਵਿਅਕਤੀ ਡਿੱਗਿਆ ਪਿਆ ਹੈ।ਪੁਲਿਸ ਵਲੋਂ ਮੌਕੇ 'ਤੇ ਜਾਕੇ ਵੇਖਿਆ ਗਿਆ ਤਾਂ ਉਹ ਮ੍ਰਿਤਕ ਪਾਇਆ ਗਿਆ।ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਸਰੀਰ 'ਤੇ ਸੱਟ ਦਾ ਕੋਈ ਨਿਸ਼ਾਨ ਨਹੀ ਮਿਲਿਆ ਜਦੋਂ ਕਿ ਮੂੰਹ ਅਤੇ ਨੱਕ 'ਚੋਂ ਖੂਨ ਵਗਿਆ ਹੋਇਆ ਸੀ, ਜਿਸ ਦੀ ਅਜੇ ਤੱਕ ਪਛਾਣ ਨਹੀ ਹੋ ਸਕੀ।ਪੁਲਿਸ ਵਲੋਂ ਲਾਸ਼ ਕਬਜੇ ਵਿਚ ਲੈਕੇ ਪਛਾਣ ਲਈ ਅਗਲੇ 72 ਘੰਟਿਆਂ ਲਈ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਸੁਨਾਮ ਦੀ ਮੌਰਚਰੀ ਵਿਚ ਰਖਵਾ ਦਿੱਤੀ ਗਈ ਹੈ।36-37 ਵਰ੍ਹਿਆਂ ਦੇ ਕਾਲੇ ਰੰਗ ਦੇ ਇਸ ਵਿਅਕਤੀ ਦੇ ਅਸਮਾਨੀ ਰੰਗ ਦੀ ਕਮੀਜ,ਕਾਰਬਨ ਕੱਲਰ ਦੀ ਜੀਨ ਅਤੇ ਸਪੋਰਟਸ ਬੂਟ ਪਾਏ ਹੋਏ ਹਨ ਅਤੇ ਸੱਜੀ ਬਾਂਹ 'ਤੇ ਰੰਧਾਵਾ ਲਿਖਿਆ ਹੋਇਆ ਹੈ।ਇਸ ਸੰਬੰਧੀ ਜੇਕਰ ਕਿਸੇ ਵਿਅਕਤੀ ਕੋਲ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ ਨਾਲ ਸੰਪਰਕ ਕਰ ਸਕਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ