ਗੰਭੀਰ ਉਪਾਅ ਕੀਤੇ ਜਾਣੇ ਚਾਹੀਦੇ ਹਨ - ਦਿੱਲੀ ਵਿਚ ਵਧ ਰਹੇ ਹਵਾ ਪ੍ਰਦੂਸ਼ਣ ਬਾਰੇ ਮਾਹਿਰ
ਨਵੀਂ ਦਿੱਲੀ, 8 ਨਵੰਬਰ - ਦਿੱਲੀ ਐਨਸੀਆਰ ਵਿਚ ਤਾਪਮਾਨ ਘਟਣ ਦੇ ਨਾਲ, ਅੱਜ ਸ਼ਾਮ 7 ਵਜੇ ਤੱਕ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 'ਖਤਰਨਾਕ' ਸ਼੍ਰੇਣੀ ਵਿਚ ਆ ਗਿਆ ਹੈ। ਚੋਟੀ ਦੇ ਮਾਹਿਰ ਨਰੇਸ਼ ਤ੍ਰੇਹਨ (ਦ ਮੈਡੀਸਿਟੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਹਨ) ਨੇ ਰਾਸ਼ਟਰੀ ਰਾਜਧਾਨੀ ਵਿਚ ਵਧ ਰਹੇ ਹਵਾ ਪ੍ਰਦੂਸ਼ਣ ਕਾਰਨ ਹਸਪਤਾਲ ਵਿਚ ਭਰਤੀ ਹੋਣ ਦੇ ਕਈ ਮਾਮਲਿਆਂ ਨੂੰ ਉਜਾਗਰ ਕੀਤਾ।
ਨਿਊਜ ਏਜੰਸੀ ਨਾਲ ਗੱਲ ਕਰਦੇ ਹੋਏ, ਤ੍ਰੇਹਨ ਨੇ ਕਿਹਾ ਕਿ ਦਿੱਲੀ ਵਿਚ ਵਧਦਾ ਹਵਾ ਪ੍ਰਦੂਸ਼ਣ ਜਨਤਕ ਸਿਹਤ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। "ਇਹ ਸਿਹਤ ਦੇ ਲਿਹਾਜ਼ ਨਾਲ ਇਕ ਵੱਡਾ ਖ਼ਤਰਾ ਹੈ। ਇਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਹੋਣਾ ਪੈਂਦਾ ਹੈ। ਇਹ ਮਨੁੱਖਤਾ ਲਈ ਇਕ ਤਰ੍ਹਾਂ ਨਾਲ ਇਕ ਆਫ਼ਤ ਹੈ। ਜਨਤਕ ਸਿਹਤ ਇਸ ਸਮੇਂ ਬਹੁਤ ਜ਼ਿਆਦਾ ਜੋਖਮ ਵਿਚ ਹੈ। ਫੇਫੜਿਆਂ ਦੀਆਂ ਸਮੱਸਿਆਵਾਂ, ਦਮਾ, ਸਟ੍ਰੋਕ ਵਿਚ ਵਾਧਾ ਹੋਇਆ ਹੈ, ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਲੈ ਕੇ ਗੰਭੀਰ ਉਪਾਅ ਕੀਤੇ ਜਾਣੇ ਚਾਹੀਦੇ ਹਨ।
;
;
;
;
;
;
;
;