ਦੇਰ ਰਾਤ ਅਣ-ਪਛਾਤਿਆਂ ਨੇ ਘਰ ’ਤੇ ਚਲਾਈਆਂ ਗੋਲੀਆਂ
ਮੁਹਾਲੀ, 7 ਨਵੰਬਰ (ਕਪਿਲ ਵਧਵਾ)- ਮੁਹਾਲੀ ਦੇ ਫੇਜ਼-7 ਵਿਚਲੀ ਕੋਠੀ ਨੰਬਰ 945 ਤੇ ਬੀਤੀ ਦੇਰ ਕੁਝ ਅਣ-ਪਛਾਤੇ ਵਿਅਕਤੀਆਂ ਨੇ ਗੋਲੀਬਾਰੀ ਕੀਤੀ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਬਦਮਾਸ਼ਾ ਨੇ ਕਰੀਬ 30 ਤੋਂ 35 ਰੌਂਦ ਗੋਲੀਆਂ ਚਲਾਈਆਂ, ਜਿਸ ਨਾਲ ਪਰਿਵਾਰ ਦੀਆਂ ਤਿੰਨ ਗੱਡੀਆਂ ਨੁਕਸਾਨੀਆਂ ਗਈਆਂ। ਇਹ ਘਟਨਾ ਵੀਰਵਾਰ ਦੇਰ ਰਾਰ 12:23 ਵਜੇ ਦੀ ਦੱਸੀ ਜਾ ਰਹੀ ਹੈ। ਨੇੜਲੇ ਲੋਕਾਂ ਨੂੰ ਗੋਲੀਬਾਰੀ ਮੌਕੇ ਇੰਝ ਲੱਗਿਆ ਜਿਵੇਂ ਕੋਈ ਪਟਾਕੇ ਚਲਾ ਰਿਹਾ ਹੈ। ਇਸ ਲਈ ਕੋਈ ਵਿਅਕਤੀ ਘਰ ’ਚੋਂ ਬਾਹਰ ਨਹੀਂ ਨਿਕਲਿਆ। ਜਿਸ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਥੇ ਰਹਿ ਰਿਹਾ ਪਰਿਵਾਰ ਅਜੇ ਸਦਮੇ ਵਿਚ ਹੈ।
ਮੁਹਾਲੀ ਦੇ ਐੱਸ. ਪੀ. ਜਾਂਚ ਸੌਰਵ ਜਿੰਦਲ ਨੇ ਦੱਸਿਆ ਕਿ ਮਨਿੰਦਰ ਸਿੰਘ ਸੋਢੀ ਦੇ ਘਰ ’ਤੇ ਗੋਲੀਆਂ ਚੱਲੀਆਂ ਹਨ। ਫਿਲਹਾਲ ਸੀ. ਆਈ. ਏ. ਸਟਾਫ਼ ਅਤੇ ਪੁਲਿਸ ਟੀਮਾਂ ਇਸ ਮਾਮਲੇ ਦੀ ਜਾਂਚ ਵਿਚ ਜੁਟੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅਜੇ ਇਸ ਘਟਨਾ ਪਿਛੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਇਸ ਨੂੰ ਫਿਰੌਤੀ ਅਤੇ ਪੁਰਾਣੀ ਰੰਜਿਸ਼ ਦੋਨੋਂ ਤਰ੍ਹਾਂ ਤੋਂ ਦੇਖ ਰਹੀ ਹੈ।
;
;
;
;
;
;
;
;