ਘਰੋਂ ਲਾਪਤਾ ਹੋਏ ਮੈਂਬਰ ਪੰਚਾਇਤ ਦੇ ਭਰਾ ਦੀ ਖੇਤਾਂ ਵਿਚੋਂ ਮਿਲੀ ਲਾਸ਼
ਝਬਾਲ, (ਅੰਮ੍ਰਿਤਸਰ), 7 ਨਵੰਬਰ (ਸੁਖਦੇਵ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਮੂਸੇ ਕਲਾਂ ਵਿਖੇ ਘਰੋਂ ਲਾਪਤਾ ਹੋਏ ਇਕ ਵਿਅਕਤੀ ਦੀ ਗੰਨੇ ਦੇ ਖੇਤਾਂ ਵਿਚੋਂ ਲਾਸ਼ ਮਿਲੀ ਹੈ। ਮ੍ਰਿਤਕ ਮੌਜੂਦਾ ਮੈਂਬਰ ਪੰਚਾਇਤ ਦਾ ਭਰਾ ਸੀ। ਮ੍ਰਿਤਕ ਜਸਵੰਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਮੂਸੇ ਕਲਾਂ (60 ਸਾਲ) ਦੇ ਲੜਕੇ ਗੁਰਮੇਜ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਜਸਵੰਤ ਸਿੰਘ ਬੀਤੀ ਸ਼ਾਮ ਆਪਣੇ ਖੇਤਾਂ ਵਿਚ ਫਿਰਦੀ ਅਵਾਰਾ ਗਾੰ ਨੂੰ ਕਿਤੇ ਛੱਡਣ ਗਿਆ ਸੀ, ਪਰ ਮੁੜ ਵਾਪਸ ਘਰ ਨਹੀਂ ਆਇਆ। ਜਿਸ ਦੀ ਉਹ ਕੱਲ੍ਹ ਦੀ ਭਾਲ ਕਰ ਰਹੇ ਸਨ।
ਸਵੇਰੇ ਵੇਲੇ ਜਦੋਂ ਉਹ ਭਾਲ ਕਰਦੇ ਹੋਏ ਘਰ ਦੇ ਨੇੜੇ ਗੰਨੇ ਦੇ ਖੇਤ ਵਿਚ ਪੁੱਜੇ ਤਾਂ ਉੱਥੇ ਉਸ ਦੇ ਪਿਤਾ ਦੀ ਲਾਸ਼ ਪਈ ਹੋਈ ਸੀ। ਜਿਸ ਦੇ ਸਿਰ ਵਿਚ ਸੱਟ ਦੇ ਨਿਸ਼ਾਨ ਸਨ ਅਤੇ ਨੇੜੇ ਹੀ ਅਵਾਰਾ ਗਾਂ ਬੰਨੀ ਹੋਈ ਸੀ। ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
;
;
;
;
;
;
;
;