JALANDHAR WEATHER

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਦਿੱਲੀ ਤੋਂ ਅੰਮ੍ਰਿਤਸਰ ਤੱਕ ਆਵੇਗੀ ਸਾਈਕਲ ਯਾਤਰਾ

ਅੰਮ੍ਰਿਤਸਰ, 7 ਨਵੰਬਰ (ਹਰਮਿੰਦਰ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ "ਸੀਸੁ ਦੀਆ ਪਰ ਸਿਰਰੁ ਨਾ ਦੀਆ" ਸਾਈਕਲ ਯਾਤਰਾ ਦਿੱਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ 15 ਨਵੰਬਰ ਤੋਂ 20 ਨਵੰਬਰ 2025 ਤੱਕ ਆਯੋਜਿਤ ਕੀਤੀ ਜਾ ਰਹੀ ਹੈ। ਇਸ ਨਿਵੇਕਲੀ ਸਾਈਕਲ ਯਾਤਰਾ ਦੇ ਸਫ਼ਰ ਨੂੰ ਯਾਦਗਾਰੀ ਤੇ ਰੂਹਾਨੀਅਤ ਭਰਪੂਰ ਰੱਖਣ ਲਈ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਵਲੋਂ 'ਗੁਰਬਾਣੀ ਸ਼ਬਦ ਨੂੰ ਆਪਣੀ ਅਵਾਜ਼ 'ਚ ਸੰਗੀਤਬੱਧ ਕੀਤਾ ਗਿਆ ਹੈ। ਅੱਜ ਇਸ 'ਧਾਰਮਿਕ ਸ਼ਬਦ' ਦੀ ਜਨਤਕ ਰਿਲੀਜ਼ ਮੌਕੇ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਅਤੇ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਮੀਡੀਆ ਨੂੰ ਸੰਬੋਧਿਤ ਕੀਤਾ।


ਇਸ ਬਾਰੇ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ ਇਹ ਸ਼ਾਨਦਾਰ ਸਾਈਕਲ ਯਾਤਰਾ 15 ਨਵੰਬਰ 2025 ਨੂੰ ਗੁਰੂ ਸਾਹਿਬ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ, ਦਿੱਲੀ ਤੋਂ ਆਰੰਭ ਹੋ ਕੇ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕਾ ਮਹਿਲ, ਅੰਮ੍ਰਿਤਸਰ ਤੱਕ ਜਾਵੇਗੀ। ਇਸ ਨਿਵੇਕਲੀ ਯਾਤਰਾ ਦਾ ਆਯੋਜਨ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਸਾਡੇ ਵਲੋਂ ਕੀਤਾ ਜਾ ਰਿਹਾ ਹੈਂ। ਇਸ ਯਾਤਰਾ ਦਾ ਉਦੇਸ਼ ਗੁਰੂ ਸਾਹਿਬ ਜੀ ਦੀ ਸ਼ਹਾਦਤ, ਦਇਆ, ਨਿਰਭਉਤਾ ਅਤੇ ਨਿਡਰਤਾ ਦੀ ਵਿਰਾਸਤ ਨੂੰ ਪ੍ਰਚਾਰਤ ਕਰਨਾ ਹੈ। ਇਸ ਯਾਤਰਾ ਵਿਚ ਗੁਰੂ ਸਾਹਿਬ ਦੇ ਹਜ਼ਾਰਾਂ ਸ਼ਰਧਾਲੂਆਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਇਸ ਯਾਤਰਾ ਦੌਰਾਨ ਲਗਭਗ 250 ਸਾਈਕਲ ਸਵਾਰ ਦਿੱਲੀ ਤੋਂ ਰਵਾਨਾ ਹੋਣਗੇ। ਰਸਤੇ ਵਿਚ ਹੋਰ ਸਾਈਕਲ ਸਵਾਰ ਅਤੇ ਸਮਰਥਕ ਇਸ ਯਾਤਰਾ ਵਿਚ ਸ਼ਾਮਿਲ ਹੋਣਗੇ। ਇਸ ਸਾਈਕਲ ਯਾਤਰਾ ਦਾ ਨਾਮ "ਸੀਸ ਦੀਆ ਪਰ ਸਿਰਰੁ ਨ ਦੀਆ" ਸਾਈਕਲ ਯਾਤਰਾ ਹੋਵੇਗਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਲੋਂ ਸਮਾਜਿਕ ਤੇ ਧਾਰਮਿਕ ਅਜ਼ਾਦੀ ਤੇ ਧਾਰਮਿਕ ਚਿੰਨ੍ਹਾਂ ਦੀ ਰਖਵਾਲੀ ਲਈ 350 ਸਾਲ ਪਹਿਲਾਂ ਹੰਢਾਏ ਗਏ ਸ਼ਹੀਦੀ ਸਾਕੇ ਦੀ ਯਾਦ ਨੂੰ ਪ੍ਰਚਾਰਿਤ ਕਰਨ ਅਤੇ ਸਿੱਖੀ ਸਰੂਪ ਦੀ ਪ੍ਰੋੜਤਾ ਨੂੰ ਇਹ ਸਾਈਕਲ ਯਾਤਰਾ ਸਮਰਪਿਤ ਹੋਵੇਗੀ। ਇਸ ਯਾਤਰਾ ਦਾ ਮੁੱਢਲਾ ਮਕਸਦ ਜਿਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦੇ ਸੰਕਲਪ ਨੂੰ ਚੇਤਾ ਕਰਨਾ ਹੈ। ਉੱਥੇ ਹੀ ਮੌਜੂਦਾ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਖਾਂ ਸਾਹਮਣੇ ਧਾਰਮਿਕ ਪਛਾਣ, ਧਰਮ ਤਬਦੀਲੀ, ਧਾਰਮਿਕ ਲਿਬਾਸ, ਨਸ਼ਿਆਂ ਤੇ ਨਸਲੀ ਸਫ਼ਾਈ ਦੇ ਖੜ੍ਹੇ ਖਤਰੇ ਪ੍ਰਤੀ ਸਿੱਖਾਂ ਨੂੰ ਜਾਗਰੂਕ ਕਰਨਾ ਵੀ ਹੈਂ। ਸਿੱਖਾਂ ਨੂੰ ਸਿਹਤ ਅਤੇ ਵਾਤਾਵਰਨ ਸੰਭਾਲ ਪ੍ਰਤੀ ਉਤਸ਼ਾਹਿਤ ਕਰਨਾ ਵੀ ਇਸ ਸਾਈਕਲ ਯਾਤਰਾ ਦਾ ਲੁਕਵਾਂ ਉਦੇਸ਼ ਹੈਂ। ਕਿਉਂਕਿ ਕਿਸੇ ਸਮੇਂ ਸਿੱਖ ਆਪਣੀ ਦਸਤਾਰ ਅਤੇ ਸਿੱਖੀ ਦੀ ਰਾਖੀ ਲਈ ਸਿਰ ਕਟਵਾਉਣ ਲਈ ਤਿਆਰ ਹੁੰਦਾ ਸੀ। ਪਰ ਹੁਣ ਨਸ਼ਿਆਂ, ਧਰਮ ਤਬਦੀਲੀ ਨੂੰ ਰੋਕਣ ਅਤੇ ਸਿੱਖ ਪਛਾਣ ਨੂੰ ਬਚਾਉਣ ਪ੍ਰਤੀ ਸਿੱਖਾਂ 'ਚ ਬੇਪਰਵਾਹੀ ਦਾ ਆਲਮ ਹੈ।

ਇਸ ਲਈ ਇਹ ਸਾਈਕਲ ਯਾਤਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਉਨ੍ਹਾਂ ਦੇ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਜੈਤਾ ਜੀ, ਭਾਈ ਲੱਖੀ ਸ਼ਾਹ ਵਣਜਾਰਾ ਸਣੇ ਗੁਰੂ ਸਾਹਿਬ ਜੀ ਦੇ ਮਾਤਾ ਨਾਨਕੀ ਜੀ ਅਤੇ ਧਰਮ ਪਤਨੀ ਮਾਤਾ ਗੁਜਰੀ ਜੀ ਨੂੰ ਸਮਰਪਿਤ ਕੀਤੀ ਗਈ ਹੈ। ਇਸ ਸਾਈਕਲ ਯਾਤਰਾ 'ਚ ਬਤੌਰ ਪ੍ਰਤਿਭਾਗੀ ਰਜਿਸਟ੍ਰੇਸ਼ਨ ਕਰਨ ਲਈ ਆਨਲਾਈਨ ਫਾਰਮ ਭਰਿਆ ਜਾ ਰਿਹਾ ਹੈ। ਇਸ ਲਈ ਇਸ ਯਾਤਰਾ ਨੂੰ ਅਸੀਂ ਧਰਮ ਤੇ ਫਿਟਨੈਂਸ ਦਾ ਅਨੋਖਾ ਮਿਲਨ ਅਤੇ ਨਸ਼ਿਆਂ ਤੇ ਧਰਮ ਤਬਦੀਲੀ ਖ਼ਿਲਾਫ਼ ਜ਼ਿਹਾਦ ਸਮਝਦੇ ਹਾਂ। ਹਰ ਰਾਤਰੀ ਪੜਾਅ ਦੌਰਾਨ ਗੁਰਮਤਿ ਸਮਾਗਮ ਉਲੀਕੇ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ