ਜ਼ਿਮਨੀ ਚੋਣ ਤੋਂ ਪਹਿਲਾਂ ਪੁਲਿਸ ਨੇ ਅਕਾਲੀ ਆਗੂ ਘਰਾਂ ’ਤੋਂ ਚੁੱਕੇ
ਝਬਾਲ (ਅੰਮ੍ਰਿਤਸਰ), 7 ਨਵੰਬਰ (ਸੁਖਦੇਵ ਸਿੰਘ)- ਵਿਧਾਨ ਸਭਾ ਹਲਕਾ ਤਰਨਤਾਰਨ ਤੋਂ 11 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਾਂ ਹੀ ਪੁਲਿਸ ਨੇ ਤੜਕਸਾਰ ਅਕਾਲੀ ਆਗੂਆਂ ਤੇ ਵਰਕਰਾਂ ਦੇ ਘਰਾਂ ਵਿਚ ਛਾਪੇਮਾਰੀ ਕਰ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਤੜਕਸਾਰ ਪੁਲਿਸ ਨੇ ਅਕਾਲੀ ਆਗੂ ਤੇ ਪਿੰਡ ਦੋਦੇ ਦੇ ਸਰਪੰਚ ਸੋਨੂੰ ਬਰਾੜ, ਪਿੰਡ ਭੁੱਚਰ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਅਤੇ ਤਰਨ ਤਾਰਨ ਤੋਂ ਸ਼ਾਮ ਲਾਲ ਨੂੰ ਗ੍ਰਿਫਤਾਰ ਕਰ ਲਿਆ।
ਜਦੋਂ ਕਿ ਅੱਡਾ ਝਬਾਲ ਵਿਖੇ ਅਕਾਲੀ ਆਗੂ ਪੂਰਨ ਸਿੰਘ, ਸਾਬਕਾ ਸਰਪੰਚ ਅਜਮੇਰ ਸਿੰਘ ਸਮੇਤ ਬਹੁਤ ਸਾਰੇ ਅਕਾਲੀ ਆਗੂ ਪੁਲਿਸ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਆਸੇ ਪਾਸੇ ਹੋ ਗਏ।ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੇ ਇਸ ਨੂੰ 'ਆਪ' ਸਰਕਾਰ ਦੀ ਬੁਖਲਾਹਟ ਦਾ ਨਤੀਜ਼ਾ ਦੱਸਦਿਆਂ ਕਿਹਾ ਕਿ ਆਪਣੀਂ ਹਾਰ ਨੂੰ ਵੇਖਦਿਆਂ ਸੱਤਾਧਾਰੀ ਪਾਰਟੀ ਕੋਝੀਆਂ ਹਰਕਤਾਂ ’ਤੇ ਆ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰ ਸਰਕਾਰ ਦੀਆਂ ਧੱਕੇਸ਼ਾਹੀਆ ਦਾ ਜਵਾਬ 11 ਨਵੰਬਰ ਨੂੰ ਦੇਣਗੇ।
;
;
;
;
;
;
;
;