JALANDHAR WEATHER

ਸਾਰੇ ਲੋਕਾਂ ਨੂੰ ਅਮਨਜੋਤ ਕੌਰ ’ਤੇ ਹੈ ਮਾਣ- ਅਮਨਜੋਤ ਦੀ ਭੈਣ

ਚੰਡੀਗੜ੍ਹ, 7 ਨਵੰਬਰ- ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਟੀਮ ਦਾ ਹਿੱਸਾ ਬਣਨ ਵਾਲੀ ਕ੍ਰਿਕਟਰ ਅਮਨਜੋਤ ਕੌਰ ਦੀ ਭੈਣ ਕਮਲਜੋਤ ਕੌਰ ਨੇ ਹਵਾਈ ਅੱਡੇ ’ਤੇ ਗੱਲ ਕਰਦੇ ਹੋਏ ਕਿਹਾ ਕਿ ਅਮਨ ਆਖਰਕਾਰ ਇੰਨੇ ਲੰਬੇ ਸਮੇਂ ਬਾਅਦ ਵਾਪਸ ਆ ਰਹੀ ਹੈ। ਅਸੀਂ ਇਥੇ ਉਸਦਾ ਸਵਾਗਤ ਕਰਨ ਲਈ ਆਏ ਹਾਂ। ਉਤਸ਼ਾਹ ਸੱਚਮੁੱਚ ਬਹੁਤ ਜ਼ਿਆਦਾ ਹੈ, ਅਸੀਂ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ। ਮੈਂ ਉਸ ਦੀ ਜਰਸੀ ਪਹਿਨ ਕੇ ਉਸਦਾ ਸਵਾਗਤ ਕਰਨ ਆਈ ਹਾਂ। ਉਸ ਦੇ ਆਉਣ ’ਤੇ ਢੋਲ, ਨਗਾਰਾ ਅਤੇ ਭੰਗੜਾ ਹੋਵੇਗਾ ਤੇ ਅਸੀਂ ਸਾਰੇ ਬਹੁਤ ਉਤਸ਼ਾਹਿਤ ਹਾਂ। ਲੋਕਾਂ ਨੂੰ ਸੱਚਮੁੱਚ ਉਸ 'ਤੇ ਮਾਣ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ