ਰਾਸ਼ਟਰੀ ਗੀਤ ਵੰਦੇ ਮਾਤਰਮ ਦੇ 150 ਸਾਲ ਹੋਏ ਪੂਰੇ
ਨਵੀਂ ਦਿੱਲੀ, 7 ਨਵੰਬਰ- ਅੱਜ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋ ਗਏ ਹਨ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਖੇ ਸਵੇਰੇ 9:30 ਵਜੇ ਇਕ ਸਾਲ ਭਰ ਚੱਲਣ ਵਾਲੇ ਯਾਦਗਾਰੀ ਸਮਾਗਮ ਦੀ ਸ਼ੁਰੂਆਤ ਕਰਨਗੇ। ਉਹ ਇਕ ਡਾਕ ਟਿਕਟ ਅਤੇ ਇਕ ਸਿੱਕਾ ਵੀ ਜਾਰੀ ਕਰਨਗੇ।
ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਦੇ ਜਸ਼ਨ 7 ਨਵੰਬਰ, 2025 ਤੋਂ 7 ਨਵੰਬਰ, 2026 ਤੱਕ ਦੇਸ਼ ਭਰ ਵਿਚ ਮਨਾਏ ਜਾਣਗੇ। ਇਕ ਸਰਕਾਰੀ ਬਿਆਨ ਦੇ ਅਨੁਸਾਰ ਮੁੱਖ ਸਮਾਗਮ ਤੋਂ ਇਲਾਵਾ ਲੋਕ ਸਵੇਰੇ 10 ਵਜੇ ਦੇ ਕਰੀਬ ਦੇਸ਼ ਭਰ ਵਿਚ ਜਨਤਕ ਥਾਵਾਂ 'ਤੇ ਸਮੂਹਿਕ ਤੌਰ 'ਤੇ ਗੀਤ ਗਾਉਣਗੇ।
ਭਾਰਤ ਦਾ ਰਾਸ਼ਟਰੀ ਗੀਤ ਵੰਦੇ ਮਾਤਰਮ, 7 ਨਵੰਬਰ 1875 ਨੂੰ ਅਕਸ਼ੈ ਨੌਮੀ ਦੇ ਸ਼ੁਭ ਮੌਕੇ 'ਤੇ ਬੰਕਿਮ ਚੰਦਰ ਚੈਟਰਜੀ ਦੁਆਰਾ ਲਿਖਿਆ ਗਿਆ ਸੀ। ਇਹ ਸਭ ਤੋਂ ਪਹਿਲਾਂ ਉਨ੍ਹਾਂ ਦੇ ਨਾਵਲ 'ਆਨੰਦਮਠ' ਦੇ ਹਿੱਸੇ ਵਜੋਂ ਉਨ੍ਹਾਂ ਦੇ ਰਸਾਲੇ 'ਬੰਗਦਰਸ਼ਨ' ਵਿਚ ਪ੍ਰਕਾਸ਼ਿਤ ਹੋਇਆ ਸੀ।
;
;
;
;
;
;
;
;