JALANDHAR WEATHER

ਬਿਹਾਰ ਵਿਧਾਨ ਸਭਾ ਚੋਣਾਂ ਲਈ ਮਹਾਗਠਬੰਧਨ ਵਲੋਂ 'ਬਿਹਾਰ ਕਾ ਤੇਜਸਵੀ ਪ੍ਰਣ' ਸਿਰਲੇਖ ਵਾਲਾ ਮੈਨੀਫੈਸਟੋ ਜਾਰੀ

ਪਟਨਾ, 28 ਅਕਤੂਬਰ - ਮਹਾਗਠਬੰਧਨ ਨੇ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ 'ਬਿਹਾਰ ਕਾ ਤੇਜਸਵੀ ਪ੍ਰਣ' ਸਿਰਲੇਖ ਵਾਲਾ ਆਪਣਾ ਮੈਨੀਫੈਸਟੋ ਜਾਰੀ ਕੀਤਾ। ਮੈਨੀਫੈਸਟੋ ਵਿਚ ਨੌਜਵਾਨਾਂ, ਕਿਸਾਨਾਂ, ਔਰਤਾਂ, ਅਤੇ ਸਿੱਖਿਆ ਅਤੇ ਸਿਹਤ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਨੌਜਵਾਨਾਂ ਦੇ ਰੁਜ਼ਗਾਰ, ਕਿਸਾਨਾਂ ਦੀ ਆਮਦਨ ਵਧਾਉਣ, ਸਿੱਖਿਆ ਅਤੇ ਸਿਹਤ ਸੇਵਾਵਾਂ ਵਿਚ ਸੁਧਾਰ ਅਤੇ ਔਰਤਾਂ ਦੇ ਸਸ਼ਕਤੀਕਰਨ ਲਈ ਕਈ ਵਾਅਦੇ ਕੀਤੇ ਗਏ ਹਨ। ਮਹਾਗਠਬੰਧਨ ਨੇ ਜਨਤਾ ਨੂੰ ਵਿਕਾਸ ਦਾ ਵਾਅਦਾ ਕੀਤਾ ਹੈ।ਮੈਨੀਫੈਸਟੋ ਵਿਚ ਨੌਜਵਾਨਾਂ, ਕਿਸਾਨਾਂ, ਔਰਤਾਂ, ਅਤੇ ਸਿੱਖਿਆ ਅਤੇ ਸਿਹਤ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਨੌਜਵਾਨਾਂ ਦੇ ਰੁਜ਼ਗਾਰ, ਕਿਸਾਨਾਂ ਦੀ ਆਮਦਨ ਵਧਾਉਣ, ਸਿੱਖਿਆ ਅਤੇ ਸਿਹਤ ਸੇਵਾਵਾਂ ਵਿਚ ਸੁਧਾਰ ਅਤੇ ਔਰਤਾਂ ਦੇ ਸਸ਼ਕਤੀਕਰਨ ਲਈ ਕਈ ਵਾਅਦੇ ਕੀਤੇ ਗਏ ਹਨ। ਮਹਾਗਠਬੰਧਨ ਨੇ ਜਨਤਾ ਨੂੰ ਵਿਕਾਸ ਦਾ ਵਾਅਦਾ ਕੀਤਾ ਹੈ। ਮਹਾਗਠਬੰਧਨ ਨੇ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ 'ਬਿਹਾਰ ਕਾ ਤੇਜਸਵੀ ਪ੍ਰਾਣ' ਸਿਰਲੇਖ ਵਾਲਾ ਆਪਣਾ ਮੈਨੀਫੈਸਟੋ ਜਾਰੀ ਕੀਤਾ।  ਦੱਸ ਦੇਈਏ ਕਿ ਤੇਜਸਵੀ ਯਾਦਵ ਮਹਾਗਠਬੰਧਨ ਵਲੋਂ ਮੁੱਖ ਮੰਤਰੀ ਦਾ ਚਿਹਰਾ ਹਨ। ਚੋਣ ਮਨੋਰਥ ਪੱਤਰ ਜਾਰੀ ਕਰਨ ਸਮੇਂ ਆਰਜੇਡੀ ਨੇਤਾ ਤੇਜਸਵੀ ਯਾਦਵ, ਕਾਂਗਰਸ ਦੇ ਪਵਨ ਖੇੜਾ, ਮੁਕੇਸ਼ ਸਾਹਨੀ, ਖੱਬੇ ਪੱਖੀ ਪਾਰਟੀਆਂ ਦੇ ਨੁਮਾਇੰਦੇ ਅਤੇ ਹੋਰ ਸਹਿਯੋਗੀ ਪਾਰਟੀਆਂ ਦੇ ਆਗੂ ਸਟੇਜ 'ਤੇ ਮੌਜੂਦ ਸਨ। ਤੇਜਸਵੀ ਯਾਦਵ ਨੇ ਕਿਹਾ, "ਇਹ ਸਿਰਫ਼ ਸਾਡਾ ਚੋਣ ਮਨੋਰਥ ਪੱਤਰ ਨਹੀਂ ਹੈ, ਇਹ ਬਿਹਾਰ ਦੇ ਲੋਕਾਂ ਦਾ ਵਾਅਦਾ ਹੈ। ਅਸੀਂ ਇਸ ਰਾਜ ਨੂੰ ਬੇਰੁਜ਼ਗਾਰੀ, ਪ੍ਰਵਾਸ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਕਰਾਂਗੇ।"

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ