JALANDHAR WEATHER

ਬ੍ਰਿਟਿਸ਼ ਪੱਤਰਕਾਰ ਤੇ ਰਾਜਨੀਤਕ ਟਿੱਪਣੀਕਾਰ ਸੈਮੀ ਹਾਮਦੀ ਨੂੰ ‘ਆਈਸ’ ਨੇ ਸਾਨ ਫਰਾਂਸਿਸਕੋ ਹਵਾਈ ਅੱਡੇ ’ਤੇ ਲਿਆ ਹਿਰਾਸਤ ’ਚ

ਸਾਨ ਫਰਾਂਸਿਸਕੋ, 28 ਅਕਤੂਬਰ (ਐਸ. ਅਸ਼ੋਕ ਭੌਰਾ)- ਬ੍ਰਿਟਿਸ਼ ਰਾਜਨੀਤਕ ਟਿੱਪਣੀਕਾਰ ਤੇ ਪੱਤਰਕਾਰ ਸਾਮੀ ਹਾਮਦੀ ਨੂੰ ਸਾਨ ਫਰਾਂਸਿਸਕੋ, ਕੈਲੀਫੋਰਨੀਆ ਹਵਾਈ ਅੱਡੇ ’ਤੇ ਸੰਘੀ ਅਧਿਕਾਰੀਆਂ ਨੇ ਹਿਰਾਸਤ ਵਿਚ ਲੈ ਲਿਆ ਹੈ। ਸੰਘੀ ਅਧਿਕਾਰੀਆਂ ਅਨੁਸਾਰ ਬ੍ਰਿਟਿਸ਼ ਰਾਜਨੀਤਕ ਟਿੱਪਣੀਕਾਰ ਸਾਮੀ ਹਾਮਦੀ ਨੂੰ ਕੱਲ੍ਹ ਸਾਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਅਧਿਕਾਰੀਆਂ ਵਲੋਂ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈਸ) ਦੇ ਹਵਾਲੇ ਕਰ ਦਿੱਤਾ ਗਿਆ ਸੀ। ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਹਿਰਾਸਤ ਵਿਚ ਲਏ ਜਾਣ ਦਾ ਮੁੱਖ ਕਾਰਨ ਹਾਮਦੀ ਵਲੋਂ ਮੱਧ ਪੂਰਬ ਬਾਰੇ ਕੀਤੀਆਂ ਟਿੱਪਣੀਆਂ ਹਨ। ਹਾਮਦੀ, ਜੋ ਕਿ ਮੁਸਲਿਮ ਹੈ, ਅਮਰੀਕਾ ਵਿਚ ਇਕ ਬੁਲਾਰੇ ਵਜੋਂ ਦੌਰੇ ’ਤੇ ਸੀ ਅਤੇ ਸ਼ਨੀਵਾਰ ਨੂੰ ਸੈਕਰਾਮੈਂਟੋ ’ਚ ਕੌਂਸਲ ਆਫ਼ ਅਮਰੀਕਨ-ਇਸਲਾਮਿਕ ਰਿਲੇਸ਼ਨਜ਼ (ਸੀ ਏ ਆਈ ਆਰ) ਦੇ ਚੈਪਟਰ ਲਈ ਸਲਾਨਾ ਸਮਾਗਮ ਨੂੰ ਸੰਬੋਧਨ ਕੀਤਾ ਸੀ। ਕਿਹਾ ਗਿਆ ਹੈ ਕਿ ਇਹ ਹਿਰਾਸਤ ਟਰੰਪ ਪ੍ਰਸ਼ਾਸਨ ਵਲੋਂ ਅਮਰੀਕਾ ਵਿਚ ਹਜ਼ਾਰਾਂ ਵਿਦੇਸ਼ੀ ਲੋਕਾਂ ਦੀ ਪਛਾਣ ਕਰਨ ਅਤੇ ਸੰਭਾਵੀ ਤੌਰ ’ਤੇ ਬਾਹਰ ਕੱਢਣ ਦੇ ਯਤਨਾਂ ਵਿਚ ਨਿਵੇਕਲੀ ਹੈ, ਜਿਨ੍ਹਾਂ ਨੇ ਗਾਜ਼ਾ ਵਿਚ ਇਜ਼ਰਾਈਲ ਦੀਆਂ ਫੌਜੀ ਕਾਰਵਾਈਆਂ ਵਿਰੁੱਧ ਅਸ਼ਾਂਤੀ ਭੜਕਾਈ ਹੈ ਜਾਂ ਉਨ੍ਹਾਂ ਵਿਚ ਹਿੱਸਾ ਲਿਆ ਹੈ ਜਾਂ ਜਨਤਕ ਤੌਰ ’ਤੇ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋਇਆ ਕਿ ਉਹ ਕਿਹੜੀਆਂ ਖਾਸ ਟਿੱਪਣੀਆਂ ਨੇ ਜਿਨ੍ਹਾਂ ਕਰਕੇ ਹਾਮਦੀ ਨੂੰ ਨਜ਼ਰਬੰਦ ਕੀਤਾ ਗਿਆ ਹੈ।


ਉਧਰ ਅਮਰੀਕਾ ਦੀ ਸਭ ਤੋਂ ਵੱਡੀ ਮੁਸਲਿਮ ਵਕਾਲਤ ਸੰਸਥਾ ਸੀ. ਏ. ਆਈ. ਆਰ. ਨੇ ਹਾਮਦੀ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆ ਕਿਹਾ ਹੈ ਕਿ 35 ਸਾਲਾ ਹਮਦੀ ਨੂੰ ਦੇਸ਼ ਨਿਕਾਲਾ ਨਹੀਂ ਦਿੱਤਾ ਗਿਆ ਹੈ ਅਤੇ ਉਹ ਅਮਰੀਕਾ ਦੀ ਹਿਰਾਸਤ ਵਿਚ ਹੈ। ਇਕ ਸੀਨੀਅਰ ਅਮਰੀਕੀ ਅਧਿਕਾਰੀ ਅਨੁਸਾਰ ਮੱਧ ਪੂਰਬ ਨਾਲ ਸੰਬੰ‌ਧਿਤ ਹਾਮਦੀ ਦੇ ਪਿਛਲੇ ਅਤੇ ਮੌਜੂਦਾ ਬਿਆਨਾਂ ਤੋਂ ਸਤਰਕ ਹੋਣ ਤੋਂ ਬਾਅਦ ਹੀ ਉਸ ਦਾ ਵੀਜ਼ਾ ਰੱਦ ਕਰਨ ਦਾ ਫੈਸਲਾ ਲਿਆ ਗਿਆ ਸੀ ਪਰ ਅਧਿਕਾਰੀ ਨੇ ਹਾਮਦੀ ਦੀ ਕਿਸੇ ਵੀ ਟਿੱਪਣੀ ਦਾ ਖੁਲਾਸਾ ਨਹੀਂ ਕੀਤਾ। ਅਧਿਕਾਰੀ ਨੇ ਇਹ ਵੀ ਕਿਹਾ ਕਿ ਹਾਮਦੀ ਇਕ ਵਿਜ਼ਟਰ ਵੀਜ਼ੇ ’ਤੇ ਸੰਯੁਕਤ ਰਾਜ ਅਮਰੀਕਾ ਵਿਚ ਯਾਤਰਾ ਕਰ ਰਿਹਾ ਸੀ ਨਾ ਕਿ ਵੀਜ਼ਾ ਛੋਟ ਪ੍ਰੋਗਰਾਮ ਦੇ ਤਹਿਤ, ਜਿਸ ਲਈ ਉਹ ਇਕ ਬ੍ਰਿਟਿਸ਼ ਨਾਗਰਿਕ ਵਜੋਂ ਯੋਗ ਸੀ। ਵਿਦੇਸ਼ ਵਿਭਾਗ ਨੇ ਕਿਸੇ ਵੀ ਬਿਆਨ ਵਿਚ ਇਹ ਨਹੀਂ ਦੱਸਿਆ ਗਿਆ ਕਿ ਹਾਮਦੀ ਨੇ ਕੀ ਕਿਹਾ ਜਾਂ ਕੀ ਕੀਤਾ? ਜਿਸ ਕਰਕੇ ਇਹ ਕਾਰਵਾਈ ਕੀਤੀ ਗਈ ਹੈ ਪਰ ਅਮਰੀਕਾ ਦੀ ਉਨ੍ਹਾਂ ਵਿਦੇਸ਼ੀ ਲੋਕਾਂ ਦੀ ਮੇਜ਼ਬਾਨੀ ਕਰਨ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ, ਜਿਨ੍ਹਾਂ ਨੂੰ ਪ੍ਰਸ਼ਾਸਨ ਅੱਤਵਾਦ ਦਾ ਸਮਰਥਨ ਕਰਨ ਅਤੇ ਅਮਰੀਕੀਆਂ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਵਾਲੇ ਸਮਝਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ