ਅੰਬੇਡਕਰ ਨਗਰ ਦੇ ਲੋਕਾਂ ਨੂੰ ਪਾਵਰਕਾਮ ਵਲੋਂ ਘਰ ਢਾਹੁਣ ਲਈ 24 ਘੰਟੇ ਦਾ ਦਿੱਤਾ ਸਮਾਂ
ਜਲੰਧਰ, 27 ਅਕਤੂਬਰ- ਚੁਗਿਟੀ ਚੌਕ ਨੇੜੇ ਸਥਿਤ ਅੰਬੇਡਕਰ ਨਗਰ ਵਿਚ ਔਰਤਾਂ ਬੱਚੇ, ਬੁੱਢੇ ਅਤੇ ਨੌਜਵਾਨ ਸਾਰੇ ਚਿੰਤਤ ਅਤੇ ਡਰੇ ਹੋਏ ਹਨ। ਕਾਰਨ ਇਹ ਹੈ ਕਿ ਪਾਵਰਕਾਮ ਨੇ ਇਥੇ ਲਗਭਗ 800 ਘਰਾਂ ਨੂੰ ਢਾਹੁਣ ਲਈ 24 ਘੰਟੇ ਦਾ ਸਮਾਂ ਦਿੱਤਾ ਹੈ। ਅੱਜ ਪਾਵਰਕਾਮ ਦੇ ਅਧਿਕਾਰੀ ਜ਼ਮੀਨ ਦਾ ਕਬਜ਼ਾ ਲੈਣ ਲਈ ਅਦਾਲਤ ਜਾਣਗੇ।
ਪਾਵਰਕਾਮ ਦਾ ਦਾਅਵਾ ਹੈ ਕਿ ਇਥੇ ਉਸਦੀ 65 ਏਕੜ ਜ਼ਮੀਨ ਹੈ। ਲੋਕ ਇਸ 'ਤੇ ਕਬਜ਼ਾ ਕਰ ਰਹੇ ਹਨ। ਇਹ ਘਰ ਚੁਗਿਟੀ ਤੋਂ ਲੱਡੇਵਾਲੀ ਪੁਲ ਦੇ ਬਿਲਕੁਲ ਹੇਠਾਂ ਸਥਿਤ ਹਨ। ਪੁਲ ਦੇ ਨਾਲ ਇਕ ਤੰਗ ਟਾਈਲਾਂ ਵਾਲੀ ਸੜਕ ਇਸ ਸ਼ਹਿਰ ਨੂੰ ਮੁੱਖ ਸੜਕ ਨਾਲ ਜੋੜਦੀ ਹੈ।
;
;
;
;
;
;