JALANDHAR WEATHER

ਆਪ੍ਰੇਸ਼ਨ ਸੰਧੂਰ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ ਹੈ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 26 ਅਕਤੂਬਰ - ਮਨ ਕੀ ਬਾਤ ਦੇ 127ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾਨ, "ਆਪ੍ਰੇਸ਼ਨ ਸੰਧੂਰ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ ਹੈ। ਇਸ ਵਾਰ, ਉਨ੍ਹਾਂ ਇਲਾਕਿਆਂ ਵਿਚ ਵੀ ਖੁਸ਼ੀ ਦੇ ਦੀਵੇ ਜਗਾਏ ਗਏ ਜਿੱਥੇ ਕਦੇ ਮਾਓਵਾਦੀ ਦਹਿਸ਼ਤ ਦਾ ਹਨ੍ਹੇਰਾ ਸੀ। ਲੋਕ ਮਾਓਵਾਦੀ ਦਹਿਸ਼ਤ ਦਾ ਪੂਰੀ ਤਰ੍ਹਾਂ ਖ਼ਾਤਮਾ ਚਾਹੁੰਦੇ ਹਨ ਜਿਸ ਨੇ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਨੂੰ ਖਤਰੇ ਵਿੱਚ ਪਾ ਦਿੱਤਾ ਸੀ।"
"ਜੀਐਸਟੀ ਬਚਤ ਉਤਸਵ ਨੂੰ ਲੈ ਕੇ ਲੋਕਾਂ ਵਿਚ ਵੀ ਬਹੁਤ ਉਤਸ਼ਾਹ ਹੈ। ਇਸ ਵਾਰ, ਤਿਉਹਾਰਾਂ ਦੌਰਾਨ ਕੁਝ ਓਨਾ ਹੀ ਸੁਹਾਵਣਾ ਦੇਖਿਆ ਗਿਆ। ਬਾਜ਼ਾਰਾਂ ਵਿਚ ਦੇਸੀ ਵਸਤੂਆਂ ਦੀ ਖ਼ਰੀਦਦਾਰੀ ਬਹੁਤ ਵਧੀ ਹੈ। ਮੈਂ ਖਾਣ ਵਾਲੇ ਤੇਲ ਦੀ ਖਪਤ ਵਿਚ 10% ਕਮੀ ਲਿਆਉਣ ਦੀ ਵੀ ਅਪੀਲ ਕੀਤੀ ਸੀ, ਅਤੇ ਲੋਕਾਂ ਨੇ ਇਸ ਪ੍ਰਤੀ ਬਹੁਤ ਸਕਾਰਾਤਮਕ ਪ੍ਰਤੀਕਿਰਿਆ ਵੀ ਦਿਖਾਈ ਹੈ..."।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ