ਸੁਨਾਮੀ ਜਾਂ ਚੱਕਰਵਾਤ ਵਰਗੀਆਂ ਆਫ਼ਤਾਂ ਆਉਣ 'ਤੇ ਬਹੁਤ ਮਦਦਗਾਰ ਸਾਬਤ ਹੁੰਦੇ ਹਨ ਮੈਂਗਰੋਵ - ਪ੍ਰਧਾਨ ਮੰਤਰੀ
ਨਵੀਂ ਦਿੱਲੀ, 26 ਅਕਤੂਬਰ - ਮਨ ਕੀ ਬਾਤ ਦੇ 127ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,"ਜਿਵੇਂ ਪਹਾੜਾਂ ਅਤੇ ਮੈਦਾਨਾਂ ਵਿਚ ਜੰਗਲ ਹੁੰਦੇ ਹਨ, ਜੋ ਮਿੱਟੀ ਨੂੰ ਆਪਸ ਵਿਚ ਜੋੜਦੇ ਹਨ, ਉਸੇ ਤਰ੍ਹਾਂ ਸਮੁੰਦਰੀ ਕੰਢਿਆਂ 'ਤੇ ਮੈਂਗਰੋਵ ਦਾ ਵੀ ਓਨਾ ਹੀ ਮਹੱਤਵ ਹੈ। ਮੈਂਗਰੋਵ ਸਮੁੰਦਰ ਦੇ ਖਾਰੇ ਪਾਣੀ ਅਤੇ ਦਲਦਲੀ ਜ਼ਮੀਨ ਵਿਚ ਉੱਗਦੇ ਹਨ ਅਤੇ ਸਮੁੰਦਰੀ ਵਾਤਾਵਰਣ ਪ੍ਰਣਾਲੀ ਦਾ ਇਕ ਮਹੱਤਵਪੂਰਨ ਹਿੱਸਾ ਹਨ। ਇਹ ਮੈਂਗਰੋਵ ਸੁਨਾਮੀ ਜਾਂ ਚੱਕਰਵਾਤ ਵਰਗੀਆਂ ਆਫ਼ਤਾਂ ਆਉਣ 'ਤੇ ਬਹੁਤ ਮਦਦਗਾਰ ਸਾਬਤ ਹੁੰਦੇ ਹਨ..." "ਪੰਜ ਸਾਲ ਪਹਿਲਾਂ, ਗੁਜਰਾਤ ਦੇ ਜੰਗਲਾਤ ਵਿਭਾਗ ਦੀਆਂ ਟੀਮਾਂ ਨੇ ਅਹਿਮਦਾਬਾਦ ਦੇ ਨੇੜੇ ਧੋਲੇਰਾ ਦੇ ਨੇੜੇ ਮੈਂਗਰੋਵ ਲਗਾਉਣੇ ਸ਼ੁਰੂ ਕੀਤੇ ਸਨ, ਅਤੇ ਅੱਜ, ਧੋਲੇਰਾ ਤੱਟ 'ਤੇ 3,500 ਹੈਕਟੇਅਰ ਵਿਚ ਮੈਂਗਰੋਵ ਫੈਲ ਗਏ ਹਨ। ਇਨ੍ਹਾਂ ਮੈਂਗਰੋਵ ਦਾ ਪ੍ਰਭਾਵ ਅੱਜ ਪੂਰੇ ਖੇਤਰ ਵਿਚ ਦਿਖਾਈ ਦੇ ਰਿਹਾ ਹੈ। ਉੱਥੋਂ ਦੇ ਵਾਤਾਵਰਣ ਪ੍ਰਣਾਲੀ ਵਿਚ ਡੌਲਫਿਨ ਦੀ ਗਿਣਤੀ ਵਧੀ ਹੈ। ਕੇਕੜੇ ਅਤੇ ਹੋਰ ਜਲ-ਜੀਵ ਵੀ ਪਹਿਲਾਂ ਦੇ ਮੁਕਾਬਲੇ ਗਿਣਤੀ ਵਿਚ ਵਧੇ ਹਨ। ਪ੍ਰਵਾਸੀ ਪੰਛੀ ਵੀ ਹੁਣ ਵੱਡੀ ਗਿਣਤੀ ਵਿਚ ਇੱਥੇ ਆ ਰਹੇ ਹਨ। ਗੁਜਰਾਤ ਦੇ ਕੱਛ ਵਿਚ ਇਕ 'ਮੈਂਗਰੋਵ ਲਰਨਿੰਗ ਸੈਂਟਰ' ਵੀ ਸਥਾਪਤ ਕੀਤਾ ਗਿਆ ਹੈ..."।
;
;
;
;
;
;
;
;