JALANDHAR WEATHER

ਭਾਰਤੀ ਫ਼ੌਜ ਵਲੋਂ 79ਵੇਂ ਸ਼ੌਰਿਆ ਦਿਵਸ ਦਾ ਜਸ਼ਨ ਮਨਾਉਂਦੇ ਹੋਏ, ਸ਼ੌਰਿਆ ਵੀਰ-ਰਨ ਫਾਰ ਇੰਡੀਆ 2025 ਦਾ ਆਯੋਜਨ

ਨਵੀਂ ਦਿੱਲੀ, 26 ਅਕਤੂਬਰ - ਭਾਰਤੀ ਫ਼ੌਜ ਵਲੋਂ 79ਵੇਂ ਸ਼ੌਰਿਆ ਦਿਵਸ ਦਾ ਜਸ਼ਨ ਮਨਾਉਂਦੇ ਹੋਏ, ਸ਼ੌਰਿਆ ਵੀਰ-ਰਨ ਫਾਰ ਇੰਡੀਆ 2025 ਦਾ ਆਯੋਜਨ ਕੀਤਾ ਗਿਆ। 3 ਕਿਲੋਮੀਟਰ ਸ਼ੌਰਿਆ ਵੀਰ-ਰਨ ਫਾਰ ਇੰਡੀਆ 2025 ਨੂੰ ਫ਼ੌਜ ਮੁਖੀ, ਜਨਰਲ ਉਪੇਂਦਰ ਦਿਵੇਦੀ, ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।10,000 ਤੋਂ ਵੱਧ ਦੌੜਾਕਾਂ, ਜਿਨ੍ਹਾਂ ਵਿਚ ਫ਼ੌਜ ਦੇ ਅਧਿਕਾਰੀ, ਸੈਨਿਕ, ਪੇਸ਼ੇਵਰ ਖਿਡਾਰੀ, ਫਿਟਨੈਸ ਪ੍ਰੇਮੀ ਅਤੇ ਨਾਗਰਿਕ ਸ਼ਾਮਿਲ ਸਨ, ਨੇ ਦੌੜ ਵਿੱਚ ਹਿੱਸਾ ਲਿਆ। ਇਸ ਮੌਕੇ ਦਿੱਲੀ ਦੇ ਲੈਫਟੀਨੈਂਟ ਜਨਰਲ ਜੇ ਕੇ ਸ਼ਰਮਾ ਨੇ ਕਿਹਾ, "... ਸ਼ੌਰਿਆ ਵੀਰ ਦੌੜ ਖ਼ਾਸ ਕਰਕੇ ਸਿਪਾਹੀ ਲਈ, ਪੁੱਤਰ ਅਤੇ ਪੋਤੇ ਦੇ ਨਾਲ ਹਿੱਸਾ ਲੈਣਾ ਇਕ ਬਹੁਤ ਵੱਡਾ ਸਨਮਾਨ ਹੈ। ਇਹ ਇਕ ਵਧੀਆ ਮੌਕਾ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ