ਅਦਾਕਾਰ ਸਤੀਸ਼ ਸ਼ਾਹ ਦਾ ਹੋਇਆ ਦਿਹਾਂਤ
ਨਵੀਂ ਦਿੱਲੀ, 25 ਅਕਤੂਬਰ-ਅਦਾਕਾਰ ਸਤੀਸ਼ ਸ਼ਾਹ ਦਾ ਦਿਹਾਂਤ ਹੋ ਗਿਆ ਹੈ। ਉਹ 74 ਸਾਲ ਦੇ ਸਨ। ਉਹ ਗੁਰਦੇ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਪੀੜਤ ਸਨ। ਉਨ੍ਹਾਂ ਕਈ ਫਿਲਮਾਂ ਵਿਚ ਵੀ ਕੰਮ ਕੀਤਾ ਹੈ। 1983 ਦੀ ਕਾਮੇਡੀ ਫਿਲਮ 'ਜਾਨੇ ਭੀ ਦੋ ਯਾਰੋ' ਅਤੇ ਟੀ.ਵੀ. ਸੀਰੀਅਲ ਸਾਰਾਭਾਈ ਵਰਸਿਜ਼ ਸਾਰਾਭਾਈ ਵਿਚ ਆਪਣੀ ਅਹਿਮ ਭੂਮਿਕਾ ਅਦਾਕਾਰ ਸਤੀਸ਼ ਸ਼ਾਹ ਨੇ ਨਿਭਾਈ ਤੇ ਮੁੰਬਈ ਵਿਚ ਅੱਜ ਦਿਹਾਂਤ ਹੋ ਗਿਆ, ਇਸ ਗੱਲ ਦੀ ਉਨ੍ਹਾਂ ਦੇ ਪਰਿਵਾਰ ਨੇ ਪੁਸ਼ਟੀ ਕੀਤੀ।
;
;
;
;
;
;
;
;