ਅਕਿਲ ਅਖ਼ਤਰ ਮੌਤ ਮਾਮਲਾ: ਐਸ.ਆਈ.ਟੀ. ਨੇ ਚਲਾਇਆ ਤਲਾਸ਼ੀ ਅਭਿਆਨ
ਪੰਚਕੂਲਾ, 25 ਅਕਤੂਬਰ (ਉਮਾ ਕਪਿਲ)- ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਦੇ ਬੇਟੇ ਅਕਿਲ ਅਖਤਰ ਦੀ ਮੌਤ ਦੇ ਮਾਮਲੇ ਵਿਚ ਐਸ.ਆਈ.ਟੀ. ਨੇ ਮਾਤਾ ਮਨਸਾ ਦੇਵੀ ਸਥਿਤ ਉਨ੍ਹਾਂ ਦੇ ਨਿਵਾਸ ’ਤੇ ਕਈ ਘੰਟੇ ਤਲਾਸ਼ੀ ਅਭਿਆਨ ਚਲਾਇਆ ਤੇ ਕਈ ਅਹਿਮ ਸਬੂਤ ਇਕੱਠੇ ਕੀਤੇ। ਇਸ ਦੌਰਾਨ ਪੁਲਿਸ ਨੂੰ ਅਕਿਲ ਅਖਤਰ ਦੀ ਡਾਇਰੀ ਅਤੇ ਕੁਝ ਪੁਰਾਣੇ ਮੋਬਾਈਲ ਵੀ ਮਿਲੇ ਹਨ। ਪੁਲਿਸ ਦਾ ਕਹਿਣਾ ਹੈ ਕਿ ਜਿਸ ਮੋਬਾਈਲ ਤੋਂ ਵੀਡੀਓ ਬਣਾਇਆ ਗਿਆ, ਉਹ ਅਜੇ ਤੱਕ ਨਹੀਂ ਮਿਲਿਆ ਹੈ, ਜਿਸ ਨੂੰ ਜਲਦੀ ਬਰਾਮਦ ਕੀਤਾ ਜਾਵੇਗਾ। ਅਕਿਲ ਅਖਤਰ ਦਾ ਪਟਿਆਲਾ ਦੇ ਐਡੀਕਸ਼ਨ ਸੈਂਟਰ ਵਿਚ ਇਲਾਜ ਹੋਇਆ ਹੈ, ਉਥੋਂ ਵੀ ਰਿਕਾਰਡ ਲਿਆਇਆ ਗਿਆ ਹੈ ਤੇ ਸੀਨ ਆਫ਼ ਕ੍ਰਾਈਮ ਤੋਂ ਵੀ ਕਈ ਸ਼ੱਕੀ ਚੀਜ਼ਾਂ ਪੁਲਿਸ ਨੂੰ ਮਿਲੀਆਂ ਹਨ।
;
;
;
;
;
;
;
;