ਸ਼੍ਰੋਮਣੀ ਅਕਾਲੀ ਦਲ ਵਲੋਂ ਭਾਰਤੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ
ਚੰਡੀਗੜ੍ਹ, 25 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਧਿਕਾਰੀ ਪੰਜਾਬ ਕੋਲ ਜ਼ਿਲ੍ਹਾ ਤਰਨਤਾਰਨ ਦੀ ਪੁਲਿਸ ਵਲੋਂ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਖ਼ਿਲਾਫ਼ ਗਲਤ ਵਿਵਹਾਰ ਅਤੇ ਝੂਠੇ ਕੇਸ ਦਰਜ ਕਰਨ ਸੰਬੰਧੀ ਗੰਭੀਰ ਸ਼ਿਕਾਇਤ ਦਿੱਤੀ ਹੈ। ਪਾਰਟੀ ਨੇ ਕਿਹਾ ਕਿ ਹਾਲਾਤ ਇੰਨੇ ਡਿੱਗ ਗਏ ਹਨ ਕਿ ਅਕਾਲੀ ਦਲ ਦੀ ਉਮੀਦਵਾਰ ਸ੍ਰੀਮਤੀ ਸੁਖਵਿੰਦਰ ਕੌਰ ਰੰਧਾਵਾ ਜੀ ਦੀ ਧੀ ਕੰਜਨਪ੍ਰੀਤ ਕੌਰ ਤੱਕ ਨੂੰ ਵੀ ਇਕ ਝੂਠੇ ਕੇਸ ਵਿਚ ਫ਼ਸਾਇਆ ਗਿਆ ਹੈ, ਜੋ ਤਰਨਤਾਰਨ ਪੁਲਿਸ ਦੇ ਪੱਖਪਾਤ ਅਤੇ ਦਬਾਅ ਨੂੰ ਪਰਿਭਾਸ਼ਤ ਕਰਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਵੱਡੀ ਘਬਰਾਹਟ ਵਿਚ ਹੈ, ਕਿਉਂਕਿ ਉਹ ਤਰਨਤਾਰਨ ਦੀ ਉਪ-ਚੋਣ ਹਾਰ ਰਹੀ ਹੈ। ਘਬਰਾਹਟ ਵਿਚ ਸਰਕਾਰ ਵਲੋਂ ਪੁਲਿਸ ਦਾ ਗਲਤ ਵਰਤੋਂ ਕਰਕੇ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਨੂੰ ਤੰਗ-ਪਰੇਸ਼ਾਨ ਕਰਨ ਦੇ ਥੱਲੇ ਤੱਕ ਡਿੱਗੇ ਹਥਕੰਡੇ ਵਰਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਜ਼ੁਲਮ ਜਾਂ ਧਮਕੀ ਤੋਂ ਡਰਣ ਵਾਲਾ ਨਹੀਂ ਹੈ। ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਸਰਕਾਰ ਦੇ ਸਸਤੇ ਹਥਕੰਡਿਆਂ, ਦਬਾਅ ਅਤੇ ਸੱਤਾ ਦੇ ਦੁਰਵਰਤੋਂ ਦਾ ਡਟ ਕੇ ਮੁਕਾਬਲਾ ਕਰੇਗੀ।
ਅਕਾਲੀ ਦਲ ਨੇ ਭਾਰਤੀ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਤਰਨਤਾਰਨ ਵਿਚ ਕੇਂਦਰੀ ਸੁਰੱਖਿਆ ਦਸਤੇ ਤਾਇਨਾਤ ਕੀਤੇ ਜਾਣ ਅਤੇ ਰਾਜ ਤੋਂ ਬਾਹਰ ਦੇ ਆਜ਼ਾਦ, ਨਿਰਪੱਖ ਅਤੇ ਤਜ਼ਰਬੇਕਾਰ ਅਬਜ਼ਰਵਰ ਭੇਜੇ ਜਾਣ, ਤਾਂ ਜੋ ਚੋਣਾਂ ਮੁਕੰਮਲ ਨਿਰਪੱਖ, ਸ਼ਾਂਤੀਪੂਰਨ ਅਤੇ ਡਰ-ਰਹਿਤ ਮਾਹੌਲ ਵਿਚ ਹੋ ਸਕਣ।
;
;
;
;
;
;
;
;