JALANDHAR WEATHER

ਭਾਰਤ ਬਨਾਮ ਆਸਟ੍ਰੇਲੀਆ: ਵਿਰਾਟ ਕੋਹਲੀ ਨੇ ਕੀਤਾ ਆਪਣਾ 75ਵਾਂ ਅਰਧ ਸੈਂਕੜਾ ਪੂਰਾ

ਸਿਡਨੀ, 25 ਅਕਤੂਬਰ- ਸਿਡਨੀ ਇਕ ਦਿਨਾਂ ਮੈਚ ਵਿਚ ਆਸਟ੍ਰੇਲੀਆ ਵਿਰੁੱਧ 237 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤ ਨੇ 28 ਓਵਰਾਂ ਵਿਚ 1 ਵਿਕਟਾਂ ਦੇ ਨੁਕਸਾ ’ਤੇ 171 ਦੌੜਾਂ ਬਣਾ ਲਈਆਂ ਹਨ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਕ੍ਰੀਜ਼ ’ਤੇ ਹਨ। ਰੋਹਿਤ ਸ਼ਰਮਾ ਨੇ ਆਪਣਾ 60ਵਾਂ ਵਨ ਡੇ ਅਰਧ ਸੈਂਕੜਾ ਬਣਾਇਆ ਅਤੇ ਵਿਰਾਟ ਕੋਹਲੀ ਨੇ ਆਪਣਾ 75ਵਾਂ ਅਰਧ ਸੈਂਕੜਾ ਪੂਰਾ ਕੀਤਾ।

ਕਪਤਾਨ ਸ਼ੁਭਮਨ ਗਿੱਲ 24 ਦੌੜਾਂ ਬਣਾ ਕੇ ਆਊਟ ਹੋਏ। ਉਹ ਜੋਸ਼ ਹੇਜ਼ਲਵੁੱਡ ਦੇ ਗੇਂਦ ’ਤੇ ਵਿਕਟਕੀਪਰ ਐਲੇਕਸ ਕੈਰੀ ਦੁਆਰਾ ਕੈਚ ਹੋ ਗਏ।

ਇਸ ਤੋਂ ਪਹਿਲਾਂ ਆਸਟ੍ਰੇਲੀਆ ਟਾਸ ਜਿੱਤਣ ਅਤੇ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ, 46.4 ਓਵਰਾਂ ਵਿਚ 236 ਦੌੜਾਂ ’ਤੇ ਆਲ ਆਊਟ ਹੋ ਗਈ। ਇਕ ਸਮੇਂ ਉਹ 3 ਵਿਕਟਾਂ ’ਤੇ 183 ਦੌੜਾਂ ’ਤੇ ਸਨ। ਆਖਰੀ ਸੱਤ ਬੱਲੇਬਾਜ਼ 53 ਦੌੜਾਂ ਬਣਾ ਕੇ ਆਊਟ ਹੋ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ