JALANDHAR WEATHER

ਕੈਫ਼ੇ ਜਾ ਰਹੀ ਆਸਟ੍ਰੇਲੀਆਈ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਨਾਲ ਛੇੜਛਾੜ, ਦੋਸ਼ੀ ਕਾਬੂ

ਇੰਦੌਰ, 25 ਅਕਤੂਬਰ- ਮਹਿਲਾ ਵਿਸ਼ਵ ਕੱਪ ਲਈ ਕ੍ਰਿਕਟ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਹੋ ਰਹੇ ਹਨ। ਆਸਟ੍ਰੇਲੀਆ ਅਤੇ ਦੱਖਣੀ ਅਫ਼ਰੀਕਾ ਦੀਆਂ ਟੀਮਾਂ ਰੈਡੀਸਨ ਹੋਟਲ ਵਿਚ ਠਹਿਰੀਆਂ ਹੋਈਆਂ ਹਨ। ਹੋਟਲ ਤੋਂ ਕੈਫੇ ਜਾਂਦੇ ਸਮੇਂ ਦੋ ਆਸਟ੍ਰੇਲੀਆਈ ਮਹਿਲਾ ਖਿਡਾਰੀਆਂ ਨਾਲ ਛੇੜਛਾੜ ਅਤੇ ਗਲਤ ਤਰੀਕੇ ਨਾਲ ਛੂਹਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਮੋਟਰਸਾਈਕਲ ਚਲਾ ਰਿਹਾ ਸੀ। ਦੋਵੇਂ ਮਹਿਲਾ ਖਿਡਾਰਨਾਂ ਹੋਟਲ ਤੋਂ ਅੱਧਾ ਕਿਲੋਮੀਟਰ ਦੂਰ ਸਥਿਤ ਇਕ ਕੈਫੇ ਵੱਲ ਪੈਦਲ ਜਾ ਰਹੀਆਂ ਸਨ, ਜਦੋਂ ਵਿਅਕਤੀ ਨੇ ਉਨ੍ਹਾਂ ਨੂੰ ਛੂਹਿਆ।

ਮਹਿਲਾ ਖਿਡਾਰਨਾਂ ਨੇ ਆਪਣੇ ਸੁਰੱਖਿਆ ਅਧਿਕਾਰੀ ਨੂੰ ਇਸ ਸੰਬੰਧੀ ਸੂਚਿਤ ਕੀਤਾ। ਜਦੋਂ ਇਹ ਖ਼ਬਰ ਪੁਲਿਸ ਨੂੰ ਮਿਲੀ ਤਾਂ ਛੇ ਪੁਲਿਸ ਸਟੇਸ਼ਨਾਂ ਨੂੰ ਅਲਰਟ ਕਰ ਦਿੱਤਾ ਗਿਆ। ਪੁਲਿਸ ਨੇ ਆਜ਼ਾਦ ਨਗਰ ਦੇ ਰਹਿਣ ਵਾਲੇ ਅਕੀਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਜਦੋਂ ਛੇੜਛਾੜ ਕਰਨ ਵਾਲੇ ਨੇ ਮਹਿਲਾ ਖਿਡਾਰਨਾਂ ਨਾਲ ਛੇੜਛਾੜ ਕੀਤੀ ਤਾਂ ਇਕ ਰਾਹਗੀਰ ਨੇ ਉਸ ਦੀ ਮੋਟਰਸਾਈਕਲ ਦਾ ਨੰਬਰ ਲੈ ਲਿਆ। ਇਕ ਹੋਰ ਕਾਰ ਚਾਲਕ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਸਰਗਰਮ ਹੋ ਗਏ।

ਜਾਂਚ ਵਿਚ ਸਾਹਮਣੇ ਆਇਆ ਕਿ ਦੋਸ਼ੀ ਅਕੀਲ 'ਤੇ ਪਹਿਲਾਂ ਹੀ ਮਾਮਲਾ ਦਰਜ ਕੀਤਾ ਗਿਆ ਹੈ। ਕ੍ਰਿਕਟ ਬੋਰਡ ਅਤੇ ਪ੍ਰਸ਼ਾਸਨ ਨੂੰ ਵੀ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਹੋਟਲ ਅਤੇ ਸਟੇਡੀਅਮ ਵਿਚ ਸੁਰੱਖਿਆ ਵਧਾ ਦਿੱਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ