ਪਟਿਆਲਾ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ (ਬਿੱਟੂ) ਕਾਂਗਰਸ ਵਿਚ ਸ਼ਾਮਿਲ

ਪਟਿਆਲਾ, 19 ਅਕਤੂਬਰ (ਅਮਨਦੀਪ ਸਿੰਘ) - ਪਟਿਆਲਾ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ (ਬਿੱਟੂ) ਸੀਨੀਅਰ ਪਾਰਟੀ ਨੇਤਾ ਭੁਪੇਸ਼ ਬਘੇਲ ਅਤੇ ਜਨਰਲ ਸਕੱਤਰ (ਸੰਗਠਨ) ਕੇਸੀ ਵੇਣੂਗੋਪਾਲ ਦੀ ਮੌਜ਼ੂਦਗੀ ਵਿਚ ਕਾਂਗਰਸ ਵਿਚ ਸ਼ਾਮਿਲ ਹੋ ਗਏ। ਕੁਝ ਸਮਾਂ ਪਹਿਲਾਂ ਉਹ ਭਾਜਪਾ ਵਿਚ ਸ਼ਾਮਿਲ ਹੋਏ ਸਨ, ਪਰ ਹੁਣ ਦੁਬਾਰਾ ਉਹ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ।